ਦਿਲਪ੍ਰੀਤ ਢਿੱਲੋਂ ਦੇ ਹਿੱਟ ਗੀਤ ਦਾ ਆ ਰਿਹਾ ਹੈ ਚੌਥਾ ਭਾਗ, ਸਾਹਮਣੇ ਆਇਆ ਗੀਤ ਦਾ ਪੋਸਟਰ

written by Lajwinder kaur | May 02, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਜੋ ਕਿ ਸਫ਼ਲਤਾ ਦੀਆਂ ਉੱਚਾਈਆਂ ਨੂੰ ਛੂਹ ਰਹੀ ਹੈ। ਜਿਸਦੇ ਚਲਦੇ ਨਵੇਂ-2 ਗੀਤ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਇਸ ਵਾਰ ਦਿਲਪ੍ਰੀਤ ਢਿੱਲੋਂ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ ਜਿਸ ਦਾ ਨਾਮ ਹੈ ‘ਗੁੰਡੇ ਹੈਂ ਹਮ’। ਜੀ ਹਾਂ ਹਾਲ ਹੀ ‘ਚ ਕੁਝ ਦਿਨ ਪਹਿਲਾਂ ਹੀ ਦਿਲਪ੍ਰੀਤ ਢਿੱਲੋਂ ਦਾ  ‘ਵਹਿਮ’ ਗੀਤ ਸਰੋਤਿਆਂ ਦੇ ਸਨਮੁਖ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 
View this post on Instagram
 

Coming soon ????? @desi_crew @karanaujla_official @desi_crew @sandeeprehaan85

A post shared by Dilpreet Dhillon (@dilpreetdhillon1) on

ਹੋਰ ਵੇਖੋ:ਪਿਆਰ ਦਾ ਦੀਦਾਰ ਹੁੰਦਾ ਪ੍ਰਭ ਗਿੱਲ ਦਾ ‘ਦਿਲ ਦੀਆਂ ਗੱਲਾਂ’ ਫ਼ਿਲਮ ‘ਚ ਗਾਇਆ ਗਾਣਾ ਸੁਣ ਕੇ, ਦੇਖੋ ਵੀਡੀਓ ਇਸ ਨਵੇਂ ਗਾਣੇ ‘ਗੁੰਡੇ ਹੈਂ ਹਮ’ ਜਿਸ ਨੂੰ ਦਿਲਪ੍ਰੀਤ ਢਿੱਲੋਂ ਆਪਣੀ ਦਮਦਾਰ ਆਵਾਜ਼ ਨਾਲ ਪੇਸ਼ ਕਰਨਗੇ ਤੇ ਇਸ ਗੀਤ ‘ਚ ਫੀਚਰਿੰਗ ਕਰਨਗੇ ਗੀਤਕਾਰ ਤੇ ਗਾਇਕ ਕਰਨ ਔਜਲਾ। ਜੀ ਹਾਂ, ਇਹ ਦਿਲਪ੍ਰੀਤ ਢਿੱਲੋਂ ਦਾ ਸਾਲ 2014 ‘ਚ ਆਏ ‘ਗੁੰਡੇ ਨੰਬਰ 1’ ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਜਿਸ ਤੋਂ ਬਾਅਦ ਇਸ ਗੀਤ ਦੇ ਦੂਜਾ ਤੇ ਤੀਜਾ ਭਾਗ ਵੀ ਆਏ ਜਿਨ੍ਹਾਂ ਦੇ ਨਾਮ ਸਨ ‘ਗੁੰਡੇ ਰਿਟਰਨ’ ਤੇ ‘ਗੁੰਡੇ ਇੱਕ ਵਾਰ ਫਿਰ’।
View this post on Instagram
 

Kime lgeya gana ?????? and kehdi line best laggi @desi_crew @narinder.batth @aamberdhillon21 @rahulduttafilms

A post shared by Dilpreet Dhillon (@dilpreetdhillon1) on

ਇਨ੍ਹਾਂ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਜਿਸ ਦੇ ਚਲਦੇ ਹੁਣ ‘ਗੁੰਡੇ ਹੈਂ ਹਮ’ ਇਸ ਗੀਤ ਦੇ ਚੌਥਾ ਭਾਗ ਦੇ ਰੂਪ ਵਿੱਚ ਆ ਰਿਹਾ ਹੈ। ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਤੇ ਵੀਡੀਓ ਬੀ ਟੂਗੇਦਰ ਹੋਰਾਂ ਨੇ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਹੁਣ ਦੇਖਣ ਇਹ ਹੋਵੇਗਾ ਇਹ ਗੀਤ ਦਰਸ਼ਕਾਂ ਦੀ ਕਸੌਟੀ ਉੱਤੇ ਕਿੰਨਾ ਖਰਾ ਉਤਰ ਪਾਉਂਦਾ ਹੈ। ਇਹ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।

0 Comments
0

You may also like