ਜਾਣੋ ਦਿਲਪ੍ਰੀਤ ਢਿੱਲੋਂ ਕਿਸ ਦੇ ਵਹਿਮ ਕੱਢਣ ਆ ਰਹੇ ਨੇ

Written by  Lajwinder kaur   |  April 18th 2019 06:04 PM  |  Updated: April 18th 2019 06:05 PM

ਜਾਣੋ ਦਿਲਪ੍ਰੀਤ ਢਿੱਲੋਂ ਕਿਸ ਦੇ ਵਹਿਮ ਕੱਢਣ ਆ ਰਹੇ ਨੇ

ਪੰਜਾਬੀ ਇੰਡਸਟਰੀ ਦੇ ਗਾਇਕ ਦਿਲਪ੍ਰੀਤ ਢਿੱਲੋਂ ਜਿਨ੍ਹਾਂ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਰੋਅਬ ਵਾਲੀ ਲੁੱਕ ਵਾਲੇ ਦਿਲਪ੍ਰੀਤ ਢਿੱਲੋਂ ਬਹੁਤ ਜਲਦ ਆਪਣੇ ਫੈਨਜ਼ ਲਈ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਦੇ ਇਸ ਨਵੇਂ ਗੀਤ ਦਾ ਨਾਮ ‘ਵਹਿਮ’ ਹੈ।

ਹੋਰ ਵੇਖੋ:‘ਤੇਰੀ ਮਿੱਟੀ’ ਗੀਤ ਨੂੰ ਬੀ ਪਰਾਕ ਤੋਂ ਬਾਅਦ ਪਰੀਣੀਤੀ ਚੋਪੜਾ ਨੇ ਦਿੱਤੀ ਆਪਣੀ ਆਵਾਜ਼, ਕਰ ਰਹੇ ਨੇ ਸਭ ਨੂੰ ਭਾਵੁਕ, ਦੇਖੋ ਵੀਡੀਓ

‘ਵਹਿਮ’ ਗੀਤ ਨੂੰ ਦਿਲਪ੍ਰੀਤ ਢਿੱਲੋਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਗਾਇਆ ਹੈ ਤੇ ਫੀਚਰਿੰਗ ‘ਚ ਅੰਬਰ ਢਿੱਲੋਂ ਨਜ਼ਰ ਆਉਣਗੇ। ਗੀਤ ਦੇ ਬੋਲ ਨਾਮੀ ਗੀਤਕਾਰ ਨਰਿੰਦਰ ਬਾਠ ਨੇ ਲਿਖੇ ਹਨ। ‘ਵਹਿਮ’ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੋੜੀ ਦੇਸੀ ਕਰਿਊ ਵਾਲਿਆਂ ਨੇ। ਉਨ੍ਹਾਂ ਦੇ ਇਸ ਗੀਤ ਨੂੰ 23 ਅਪ੍ਰੈਲ ਨੂੰ ਸਪੀਡ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

View this post on Instagram

 

?????

A post shared by Dilpreet Dhillon (@dilpreetdhillon1) on

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ। ‘ਜੱਦੀ ਸਰਦਾਰ’ ਫ਼ਿਲਮ ਜਿਸ ‘ਚ ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਅਹਿਮ ਭੂਮਿਕ ‘ਚ ਨਜ਼ਰ ਆਉਣਗੇ। ਇਹ ਮੂਵੀ 12 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਗੁੰਡੇ ਇੱਕ ਵਾਰ ਫਿਰ, ਸਰਪੰਚੀ, ਯਾਰ ਗਰਾਰੀ ਬਾਜ਼, ਗੁਲਾਬ ਆਦਿ ਨਾਲ ਵਾਹ ਵਾਹੀ ਖੱਟ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network