ਦਿਲਪ੍ਰੀਤ ਢਿੱਲੋਂ ਦੇ ਲਾਪਤਾ ਪਿਤਾ ਵਾਪਿਸ ਘਰ ਪਰਤੇ, ਢਿੱਲੋਂ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ

written by Rupinder Kaler | January 28, 2021

ਦਿਲਪ੍ਰੀਤ ਢਿੱਲੋਂ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖ਼ਬਰ ਹੈ ਉਹਨਾਂ ਦੇ ਲਾਪਤਾ ਪਿਤਾ ਘਰ ਵਾਪਿਸ ਪਰਤ ਆਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਢਿਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਪਿਛਲੇ ਕਈ ਦਿਨਾਂ ਤੋਂ ਲਾਪਤਾ ਸਨ । ਜਿਸ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਸੀ ਤੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ । ਹੋਰ ਪੜ੍ਹੋ : ਦੀਪ ਸਿੱਧੂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਦੱਸੀ 26 ਜਨਵਰੀ ਵਾਲੇ ਦਿਨ ਦੀ ਸਚਾਈ ਸਾਰਥੀ ਕੇ ਕਿਸਾਨ ਅੰਦੋਲਨ ‘ਚ ਕੁਝ ਇਸ ਤਰ੍ਹਾਂ ਸੇਵਾ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ dilpreet dhillon Father missing ਇਸ ਸਭ ਦੇ ਚਲਦੇ ਦਿਲਪ੍ਰੀਤ ਢਿੱਲੋਂ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਜਿਸ 'ਚ ਲਿਖਿਆ, ਫਾਦਰ ਸਾਬ ਮਿਲ ਗਏ ਸੀ ਤੇ ਅੱਜ ਉਹ ਸਹੀ ਸਲਾਮਤ ਘਰੇ ਪਹੁੰਚ ਗਏ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਸਭ ਦੇ ਪੇਰੈਂਟਸ ਨੂੰ ਸਹੀ ਸਲਾਮਤ ਰੱਖੇ ਕਿਉਂਕਿ ਮੈਨੂੰ ਪਤਾ ਪਿਛਲੇ 2 ਹਫਤੇ ਸਾਡਾ ਕੀ ਹਾਲ ਰਿਹਾ। dilpreet dhillon ਦਿਲਪ੍ਰੀਤ ਢਿੱਲੋਂ ਦੀ ਇਸ ਪੋਸਟ ਨੂੰ ਹੋਰ ਵੀ ਕਈ ਕਲਾਕਾਰਾਂ ਨੇ ਸ਼ੇਅਰ ਕੀਤਾ ਤੇ ਸਭ ਦਾ ਧੰਨਵਾਦ ਕੀਤਾ। ਦਿਲਪ੍ਰੀਤ ਨੇ 19 ਜਨਵਰੀ ਨੂੰ ਇਕ ਪੋਸਟ ਨਾਲ ਸਭ ਨਾਲ ਸ਼ੇਅਰ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ।

0 Comments
0

You may also like