ਡਿੰਪਲ ਕਪਾੜੀਆ ਦੀਆਂ ਬੇਟੀਆਂ ਸਨੀ ਦਿਓਲ ਨੂੰ ਕਿਉਂ ਕਹਿੰਦੀਆਂ ਸਨ 'ਛੋਟੇ ਪਾਪਾ'  

Written by  Shaminder   |  October 23rd 2018 07:51 AM  |  Updated: October 23rd 2018 07:51 AM

ਡਿੰਪਲ ਕਪਾੜੀਆ ਦੀਆਂ ਬੇਟੀਆਂ ਸਨੀ ਦਿਓਲ ਨੂੰ ਕਿਉਂ ਕਹਿੰਦੀਆਂ ਸਨ 'ਛੋਟੇ ਪਾਪਾ'  

ਸਨੀ ਦਿਓੁਲ ਅਤੇ ਡਿੰਪਲ ਕਪਾੜੀਆ ਦੇ ਰਿਸ਼ਤੇ ਕਿਸੇ ਤੋਂ ਛਿਪੇ ਹੋਏ ਨਹੀਂ ਹਨ। ਕੁਝ ਸਮਾਂ ਪਹਿਲਾਂ ਇੱਕ  ਤਸਵੀਰ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਦੋਵਂ ਜਣੇ ਹੱਥਾਂ ਵਿੱਚ ਹੱਥ ਪਾਈ ਬੈਠੇ ਸਨ 'ਤੇ ਇਸ ਤਸਵੀਰ ਨੇ ਨਵੀਆਂ ਚਰਚਾਵਾਂ ਨੂੰ ਹਵਾ ਦੇ ਦਿੱਤੀ ਸੀ । ਇਹ ਚਰਚਾ ਹੋਵੇ ਹੀ ਕਿਉਂ ਨਾ ਕਿਓੁਕਿ ਇਹਨਾਂ ਦੋਵਾਂ ਦੀ ਲਵ ਸਟੋਰੀ 90 ਦੇ ਦਹਾਕੇ ਵਿੱਚ ਕਾਫੀ ਸੁਰਖੀਆਂ ਵਿੱਚ ਰਹੀ ਸੀ । ਅਪਣੇ ਪਹਿਲੇ ਪਿਆਰ ਅੰਮ੍ਰਿਤਾ ਸਿੰਘ ਤੋਂ ਵੱਖ ਹੋਣ ਤੋਂ ਬਾਅਦ ਸਨੀ ਨੂੰ ਕਿਸੇ ਦੇ ਸਹਾਰੇ ਦੀ ਲੋੜ ਸੀ ਅਤੇ ਦੂਜੇ ਪਾਸੇ ਡਿੰਪਲ ਅਤੇ ਰਾਜੇਸ਼ ਖੰਨਾ ਦਾ ਦਾ ਵੀ ਨਵਾਂ ਨਵਾਂ ਤਲਾਕ ਹੋਇਆ ਸੀ ।

ਹੋਰ ਵੇਖੋ : ਆਲੀਆ ਅਤੇ ਰਣਬੀਰ ਦੀ ਇਹ ਤਸਵੀਰ ਹੋ ਰਹੀ ਕਾਫੀ ਵਾਇਰਲ

ਅਜਿਹੇ ਵਿਚ ਦੋਵਾਂ ਨੂੰ ਇੱਕ ਦੂਜੇ ਦੀ ਲੋੜ ਸੀ ।ਦੋਵਾਂ ਦੀ ਮੁਲਾਕਾਤ ਇੱਕ ਫਿਲਮ ਦੇ ਸੈੱਟ 'ਤੇ ਹੋਈ ਸੀ ਅਤੇ ਇਸ ਪਹਿਲੀ ਮੁਲਾਕਤ ਵਿੱਚ ਦੋਵਾਂ ਦਰਮਿਆਨ ਪਿਆਰ ਹੋ ਗਿਆ । ਉਸ ਦੌਰ ਵਿੱਚ ਇਹ ਵੀ ਚਰਚਾ ਛਿੜੀ ਸੀ ਕਿ ਦੋਵਾਂ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ । ਇਥੇ ਹੀ ਬੱਸ ਨਹੀਂ ਸਨੀ ਅਤੇ ਡਿੰਪਲ ਜਦੋਂ ਇੱਕ ਦੂਜੇ ਨੂੰ ਡੇਟ ਕਰਦੇ ਸਨ ਉਦੋਂ ਡਿੰਪਲ ਦੀਆਂ ਬੇਟੀਆਂ ਟਵਿੰਕਲ ਤੇ ਰਿੰਕੀ ਸਨੀ ਨੂੰ ਛੋਟੇ ਪਾਪਾ ਕਹਿ ਕੇ ਬੁਲਾਉਂਦੀਆਂ ਸਨ । ਰੋਮਾਂਟਿਕ ਫਿਲਮ ਬੇਤਾਬ ਤੋਂ ਬਾਲੀਵਵੁੱਡ ਵਿੱਚ ਐਂਟਰੀ ਕਰਨ ਵਾਲੇ ਸਨੀ ਢਾਈ ਕਿਲੋ ਦਾ ਹੱਥ ਵਾਲੇ ਡਾਈਲੋਗ ਨਾਲ ਮਸ਼ਹੂਰ ਹੋਏ ।

ਫਿਲਮ ਦਾਮਿਨੀ ਨਾਲ ਸਨੀ ਦੀ ਵੱਖਰੀ ਪਹਿਚਾਣ ਬਣੀ ।ਉਹਨਾਂ ਦੀ ਫਿਲਮ ਗਦਰ ਦੇਸ਼ ਭਗਤੀ ਲਈ ਸਭ ਤੋਂ ਉਪਰਲੇ ਪਾਏਦਾਨ ਤੇ ਰਹੀ ਹੈ ।ਕਹਿੰਦੇ ਨੇ ਕਿ ਇਹਨਾਂ ਫਿਲਮਾਂ ਦੀ ਏਨੀ ਕੂ ਡਿਮਾਂਡ ਰਹਿੰਦੀ ਸੀ ਕਿ ਸਿਨੇਮਾਂ ਘਰਾਂ ਨੂੰ ਸਵੇਰ ਦੇ ਛੇ ਵਜ੍ਹੇ ਵੀ ਸ਼ੋਅ ਰੱਖਣਾ ਪੈਂਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network