ਦਿਲਜੀਤ ਦੋਸਾਂਝ ਦੀ ਨਹੀਂ ਸਗੋਂ ਇਸ ਸਖਸ਼ ਦੀ ਸੀ ਛੜਾ ਫ਼ਿਲਮ 'ਚ ਕਾਇਲੀ ਵਾਲੀ ਸ਼ਰਾਰਤ, ਦੇਖੋ ਵੀਡੀਓ

Written by  Aaseen Khan   |  June 28th 2019 10:48 AM  |  Updated: June 28th 2019 10:48 AM

ਦਿਲਜੀਤ ਦੋਸਾਂਝ ਦੀ ਨਹੀਂ ਸਗੋਂ ਇਸ ਸਖਸ਼ ਦੀ ਸੀ ਛੜਾ ਫ਼ਿਲਮ 'ਚ ਕਾਇਲੀ ਵਾਲੀ ਸ਼ਰਾਰਤ, ਦੇਖੋ ਵੀਡੀਓ

ਦਿਲਜੀਤ ਦੋਂਸਾਝ ਤੇ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਈ ਬਲਾਕਬਸਟਰ ਫ਼ਿਲਮ 'ਛੜਾ' ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਕਤਾਰ 'ਚ ਮੂਹਰਲੇ ਸਥਾਨ 'ਤੇ ਆ ਚੁੱਕੀ ਹੈ। ਫ਼ਿਲਮ ਨੇ ਤਾਂ ਕਈ ਰਿਕਾਰਡ ਤੋੜੇ ਹੀ ਹਨ ਪਰ ਫ਼ਿਲਮ ਦੇ ਨਾਲ ਨਾਲ ਇਸ ਦੇ ਪੋਸਟਰ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਡਾਇਰੈਕਟਰ ਜਗਦੀਪ ਸਿੱਧੂ ਨੇ ਦੱਸਿਆ ਹੈ ਕਿ ਹਰ ਇੱਕ ਪੋਸਟਰ ਦੀ ਆਪਣੀ ਅਹਿਮੀਅਤ ਰਹੀ ਹੈ। ਕਿਸੇ ਪੋਸਟਰ 'ਚ ਇੱਕ ਛੜੇ ਬੰਦੇ ਦੀਆਂ ਭਾਵਨਾਵਾਂ ਦੱਸੀਆਂ ਗਈਆਂ ਅਤੇ ਕਿਸੇ 'ਚ ਦਰਸਾਇਆ ਗਿਆ ਕਿ ਜੇਕਰ ਛੜੇ ਦਾ ਵਿਆਹ ਹੋ ਜਾਵੇ ਤਾਂ ਕਿਹੋ ਜਿਹਾ ਹੋਵੇਗਾ।

ਫ਼ਿਲਮ ਦੀ ਤਰ੍ਹਾਂ ਪੋਸਟਰ ਵੀ ਪਹਿਲਾਂ ਹੀ ਹਰ ਇੱਕ ਦੇ ਦਿਲਾਂ 'ਤੇ ਛਾਅ ਗਏ। ਦਿਲਜੀਤ ਦੋਸਾਂਝ ਵੱਲੋਂ ਇਹ ਵੀਡੀਓ ਸ਼ੇਅਰ ਕਰਕੇ ਦੱਸਿਆ ਗਿਆ ਹੈ ਕਿ ਕਾਇਲੀ ਵਾਲਾ ਕੰਸੈਪਟ ਵੀ ਨਿਰਦੇਸ਼ਕ ਜਗਦੀਪ ਸਿੱਧੂ ਦੀ ਹੀ ਸੋਚ ਸੀ ਇਸ 'ਚ ਉਹਨਾਂ ਦੀ ਕੋਈ ਸ਼ਰਾਰਤ ਨਹੀਂ ਸੀ। ਸਾਰੇ ਜਾਣਦੇ ਹੀ ਹਨ ਕਿ ਹਾਲੀਵੁੱਡ ਐਕਟਰੈੱਸ ਕਾਇਲੀ ਨੂੰ ਦਿਲਜੀਤ ਬਹੁਤ ਪਸੰਦ ਕਰਦੇ ਹਨ ਅਕਸਰ ਉਹਨਾਂ ਦੇ ਗਾਣਿਆਂ 'ਚ ਵੀ ਕਾਇਲੀ ਦਾ ਜ਼ਿਕਰ ਹੁੰਦਾ ਰਹਿੰਦਾ ਹੈ।

ਹੋਰ ਵੇਖੋ : ਵਿੱਕੀ ਕੌਸ਼ਲ ਨਿਭਾਉਣਗੇ 1971 ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਸੈਮ ਮਾਨੇਕਸ਼ਾ ਦਾ ਕਿਰਦਾਰ

ਇਸ ਲਈ ਹਰ ਕਿਸੇ ਨੂੰ ਲੱਗਦਾ ਰਿਹਾ ਸੀ ਕਿ ਕਾਇਲੀ ਵਾਲਾ ਕੰਸੈਪਟ ਜ਼ਰੂਰ ਦਿਲਜੀਤ ਦੋਸਾਂਝ ਦਾ ਹੀ ਹੋਵੇਗਾ ਪਰ ਅਜਿਹਾ ਨਹੀਂ ਹੈ ਇਹ ਸਾਰੀ ਕਹਾਣੀ ਨਿਰਦੇਸ਼ਕ ਜਗਦੀਪ ਸਿੱਧੂ ਦੀ ਹੀ ਸੀ। ਦੱਸ ਦਈਏ ਫ਼ਿਲਮ ਨੇ ਪਹਿਲੇ ਵੀਕਐਂਡ 'ਤੇ 16.16 ਕਰੋੜ ਦੀ ਰਿਕਾਰਡ ਤੋੜ ਕਮਾਈ ਕੀਤੀ ਹੈ। ਜਿਹੜੀ ਕਿ ਪੰਜਾਬੀ ਸਿਨੇਮਾ 'ਚ ਸਭ ਤੋਂ ਵੱਧ ਦੱਸੀ ਜਾ ਰਹੀ ਹੈ। ਫ਼ਿਲਮ ਹੁਣ ਵੀ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network