ਡਾਇਰੈਕਟਰ ਅਤੇ ਪ੍ਰੋਡਿਊਸਰ ਸੈਮ ਖ਼ਾਨ ਦਾ ਅੱਜ ਹੈ, ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਅਰਦਾਸ

written by Shaminder | September 08, 2020

ਪ੍ਰਸਿੱਧ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਸੈਮ ਖ਼ਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ ‘ਤ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ‘ਚ ਨਜ਼ਰ ਆ ਰਹੇ ਨੇ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਤੁਹਾਡੇ ਸਭ ਦੇ ਪਿਆਰ, ਸ਼ੁਭਕਾਮਨਾਵਾਂ, ਸੁਨੇਹਿਆਂ ਅਤੇ ਟੈਗਸ ਲਈ ਤੁਹਾਡਾ ਸਭ ਦਾ ਧੰਨਵਾਦ, ਮੈਨੂੰ ਮੁਆਫ਼ ਕਰਨਾ ਮੈਂ ਤੁਹਾਡੇ ਸਾਰਿਆਂ ਨੂੰ ਜਵਾਬ ਨਹੀਂ ਦੇ ਪਾਵਾਂਗਾ, ਇਸੇ ਤਰ੍ਹਾਂ ਪਿਆਰ ਕਰਦੇ ਰਹੋ ਅਤੇ ਸਾਡੀ ਟੀਮ ਲਈ ਅਰਦਾਸ ਕਰਦੇ ਰਹੋ'। https://www.instagram.com/p/CE1VngaghWw/ ਦੱਸ ਦਈਏ ਕਿ ਸੈਮ ਖ਼ਾਨ ਹੁਣ ਤੱਕ ਕਈ ਪ੍ਰਾਜੈਕਟਸ ‘ਤੇ ਕੰਮ ਕਰ ਚੱੁੱਕੇ ਹਨ ਅਤੇ ਜਲਦ ਹੀ ਉਹ ਆਪਣੇ ਨਵੇਂ ਪ੍ਰਾਜੈਕਟ ਦੇ ਨਾਲ ਹਾਜ਼ਰ ਹੋਣਗੇ । ਮਡਸਕੱਲ ਐਡਵੇਂਚਰ ਨਾਂਅ ਦਾ ਟਾਈਟਲ ਹੇਠ ਉਹ ਆਪਣਾ ਨਵਾਂ ਪ੍ਰਾਜੈਕਟ ਲੈ ਕੇ ਆ ਰਹੇ ਨੇ । https://www.instagram.com/p/CEjK86cAt2g/ ਜਿਸ ਦਾ ਉਨ੍ਹਾਂ ਨੇ ਇਕ ਮੋਸ਼ਨ ਪੋਸਟਰ ਵੀ ਪਿਛਲੇ ਦਿਨੀਂ ਸਾਂਝਾ ਕੀਤਾ ਸੀ । https://www.instagram.com/p/CE1ryTTHoBP/

0 Comments
0

You may also like