ਐਮੀ ਵਿਰਕ ਦੀ ‘ਸੁਫ਼ਨਾ’ ਫ਼ਿਲਮ ਦਾ ਟਰੇਲਰ ਇਸ ਦਿਨ ਹੋਵੇਗਾ ਰਿਲੀਜ਼

written by Rupinder Kaler | January 24, 2020

ਕਿਸੇ ਫ਼ਿਲਮ ਦੇ ਟਰੇਲਰ ਤੋਂ ਪਹਿਲਾਂ ਫ਼ਿਲਮ ਦੇ ਗਾਣੇ ਰਿਲੀਜ਼ ਕਰਨ ਦਾ ਟਰੈਂਡ ਪਾਲੀਵੁੱਡ ਵਿੱਚ ਵੱਧਦਾ ਹੀ ਜਾ ਰਿਹਾ ਹੈ । ‘ਸੁਫ਼ਨਾ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੇ ਦੋ ਗਾਣੇ ਰਿਲੀਜ਼ ਹੋ ਗਏ ਹਨ ਤੇ ਤੀਜਾ ਗਾਣਾ ਰਿਲੀਜ਼ ਹੋਣ ਦੀ ਕਗਾਰ ਤੇ ਹੈ, ਪਰ ਇਸ ਫ਼ਿਲਮ ਦੇ ਟਰੇਲਰ ਦੀ ਰਿਲੀਜ਼ਿੰਗ ਡੇਟ ਦਾ ਕਿਸੇ ਨੂੰ ਕੁਝ ਪਤਾ ਨਹੀਂ । ਇੱਕ ਵੈੱਬਸਾਈਟ ਨਾਲ ਗੱਲ ਬਾਤ ਕਰਦੇ ਹੋਏ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਦੱਸਿਆ ਹੈ ਕਿ ਇਸ ਫ਼ਿਲਮ ਦਾ ਟਰੇਲਰ 30 ਜਨਵਰੀ ਨੂੰ ਰਿਲੀਜ਼ ਹੋਵੇਗਾ । https://www.instagram.com/p/B7pySGqjhA9/ ਟਰੇਲਰ ਦੇ ਲੇਟ ਹੋਣ ਬਾਰੇ ਗੱਲ ਕਰਦੇ ਹੋਏ ਜਗਦੀਪ ਸਿੱਧੂ ਨੇ ਦੱਸਿਆ ਕਿ ਗਾਣੇ ਕਿਸੇ ਫ਼ਿਲਮ ਦੀ ਰੀੜ ਦੀ ਹੱਡੀ ਹੁੰਦੇ ਹਨ ਤੇ ਉਹਨਾਂ ਦੀ ਇਹ ਫ਼ਿਲਮ ਮਿਊਜ਼ਿਕਲ ਡਰਾਮਾ ਹੈ । ਇਸ ਲਈ ਉਹਨਾਂ ਨੇ ਇਸ ਫ਼ਿਲਮ ਦੇ ਗਾਣੇ ਪਹਿਲਾਂ ਰਿਲੀਜ਼ ਕੀਤੇ ਹਨ । https://www.instagram.com/p/B7Sdysbj7IX/ ਤੁਹਾਨੂੰ ਦਿੰਦੇ ਹਾਂ ਕਿ ‘ਸੁਫ਼ਨਾ’ ਫ਼ਿਲਮ ਸਾਲ 2020 ਅਜਿਹੀ ਫ਼ਿਲਮ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ । ਇਸ ਫ਼ਿਲਮ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ । ਇਸ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ । ਇਹ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ । https://www.instagram.com/p/B6zsuG5jEIW/

0 Comments
0

You may also like