ਡਾਇਰੈਕਟਰ ਜਗਦੀਪ ਸਿੱਧੂ ਦੇ ਘਰ ਆਈ ਨੰਨ੍ਹੀ ਪਰੀ, ਗਾਇਕ ਐਮੀ ਵਿਰਕ ਨੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਵਧਾਈ

written by Lajwinder kaur | January 07, 2021

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਜੋ ਕਿ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਨੇ । ਉਨ੍ਹਾਂ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ । ਜਿਸ ਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਜਗਦੀਪ ਸਿੱਧੂ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੈ ।

jagdeep sidhu photo

ਹੋਰ ਪੜ੍ਹੋ : ਦੇਖੋ ਕਿਵੇਂ ਜੋਸ਼ ਭਰ ਰਹੇ ਨੇ ਕਿਸਾਨੀ ਗੀਤ, ਰਣਜੀਤ ਬਾਵਾ ਦੇ ‘ਫਤਿਹ ਆ’ ਗੀਤ ‘ਤੇ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ

ਗਾਇਕ ਐਮੀ ਵਿਰਕ ਨੇ ਵੀ ਜਗਦੀਪ ਸਿੱਧੂ ਨੂੰ ਵਧਾਈ ਦਿੰਦੇ ਹੋਏ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਹੈ – ਸਾਡੇ ਵੀਰੇ ਦੇ ਘਰ ਧੀ ਹੋਈ ਆ ਜੀ, ਵਧਾਈਆਂ ਬਹੁਤ ਬਹੁਤ @jagdeepsidhu3..ਵਾਹਿਗੁਰੂ ਜੀ ਖੁਸ਼ ਰੱਖਣ..ਕਿੰਨੀ ਸੋਹਣੀ ਆ ਨਾ? । ਪ੍ਰਸ਼ੰਸਕ ਵੀ ਕਮੈਂਟ ਕਰਕੇ ਜਗਦੀਪ ਸਿੰਧੂ ਨੂੰ ਵਧਾਈਆਂ ਦੇ ਰਹੇ ਨੇ ।

inside picture of jagdeep sidhu 2nd baby girl

ਜੇ ਗੱਲ ਕਰੀਏ ਜਗਦੀਪ ਸਿੱਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਿਸਮਤ, ਛੜਾ, ਸੁਰਖ਼ੀ ਬਿੰਦੀ, ਸੁਫ਼ਨਾ ਵਰਗੀ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਜਗਦੀਪ ਸਿੱਧੂ  ਬਹੁਤ ਜਲਦ ਕਿਸਮਤ 2 ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ।

inside pic of jagdeep sidhu

 

 

0 Comments
0

You may also like