ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਲਾੜੇ ਬਣੇ ਗੁਰਨਾਮ ਭੁੱਲਰ ਦਾ ਇਹ ਵੀਡੀਓ

written by Lajwinder kaur | May 31, 2021

ਹਰ ਇੱਕ ਨੂੰ ਆਪਣੀ ਗਾਇਕੀ ਦੇ ਨਾਲ ਕੀਲ ਲੈਣ ਵਾਲੇ ਗਾਇਕ ਗੁਰਨਾਮ ਭੁੱਲਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘mahoul’ ਦੇ ਨਾਲ ਖੂਬ ਸੁਰਖੀਆਂ ‘ਚ ਬਣੇ ਰਹੇ। ਅਜਿਹੇ ‘ਚ ਉਨ੍ਹਾਂ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।

Gurnam Bhullar-Mahoul Image Source: instagram
ਹੋਰ ਪੜ੍ਹੋ : ਹਰਭਜਨ ਮਾਨ ਦੇ ਦਿਲ ਦੇ ਬਹੁਤ ਨੇੜੇ ਹੈ ‘ਜੱਗ ਜਿਉਂਦਿਆਂ ਦੇ ਮੇਲੇ’ ਗੀਤ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ
director ranjeet bal shred gurnam bhullar video Image Source: instagram
ਇਸ ਵੀਡੀਓ ‘ਚ ਉਹ ਲਾੜੇ ਦੇ ਲਿਬਾਸ ‘ਚ ਸੱਜੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਵੱਡੇ ਗਰੇਵਾਲ ਵੀ ਦਿਖਾਈ ਦੇ ਰਹੇ ਨੇ। ਇਸ ਵੀਡੀਓ ਨੂੰ ਫ਼ਿਲਮ ਡਾਇਰੈਕਟਰ ਰਣਜੀਤ ਬੱਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ' ਚਾਹ ਦੇ ਅਮਲੀ' ਗੀਤ ਦੇ ਨਾਲ ਪੋਸਟ ਕੀਤਾ ਹੈ। ਕਿਉਂਕਿ ਇਸ ਵੀਡੀਓ ‘ਚ ਗੁਰਨਾਮ ਭੁੱਲ ਤੇ ਵੱਡਾ ਗਰੇਵਾਲ ਚਾਹ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਸਮੇਂ ਦਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ।
inside image of singer gurnam bhullar Image Source: instagram
ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਡਾਇਮੰਡ, ਝਾਂਜਰ, ਰੱਖਲੀ ਪਿਆਰ ਨਾਲ, ਫੋਨ ਮਾਰਦੀ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਅਖੀਰਲੀ ਵਾਰ ਗੁਰਨਾਮ ਭੁੱਲਰ ‘ਸੁਰਖ਼ੀ ਬਿੰਦੀ’ ਫ਼ਿਲਮ ‘ਚ ਸਰਗੁਣ ਮਹਿਤਾ ਦੇ ਨਾਲ ਨਜ਼ਰ ਆਏ ਸੀ।  
 
View this post on Instagram
 

A post shared by Ranjeet Bal (@ranjeetbal)

0 Comments
0

You may also like