
ਮੁਨਮੁਨ ਦੱਤਾ (Munmun Dutta ) ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ ।ਕੁਝ ਸਮਾਂ ਪਹਿਲਾਂ ਉਹ ਸ਼ੋਅ ‘ਚ ਉਸ ਦੇ ਕੋ-ਸਟਾਰ ਤੇ ਉਮਰ ‘ਚ ਉਸ ਤੋਂ ਕਿਤੇ ਘੱਟ ਟੱਪੂ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ਆਈ ਸੀ । ਮੁੜ ਤੋਂ ਉਹ ਉਸ ਵੇਲੇ ਸੁਰਖੀਆਂ ‘ਚ ਆ ਗਈ, ਜਦੋਂ ਉਸ ਨੇ ਕੁਝ ਥ੍ਰੋਬੈਕ ਤਸਵੀਰਾਂ ਸਾਂਝੀਆਂ ਕੀਤੀਆਂ । ਇਨ੍ਹਾਂ ਤਸਵੀਰਾਂ ‘ਚ ਉਸ ਦੇ ਲੁੱਕ ਦੀ ਪ੍ਰਸ਼ੰਸਕਾਂ ਦੇ ਵੱਲੋਂ ਖੂਬ ਤਾਰੀਫ ਕੀਤੀ ਜਾ ਰਹੀ ਹੈ ।
ਹੋਰ ਪੜ੍ਹੋ : ਬਬੀਤਾ ਜੀ ਉਰਫ਼ ਮੁਨਮੁਨ ਦੱਤਾ ਬਿੱਗ ਬੌਸ ‘ਚ ਹਿੱਸਾ ਲੈਣ ਲਈ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ਹੋਵੇਗੀ ਬਾਹਰ
ਇਨ੍ਹਾਂ ਤਸਵੀਰਾਂ ‘ਚ ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਦੇ ਸਲਿੱਮ ਲੁੱਕ ਦੀ ਤਾਰੀਫ ਪ੍ਰਸ਼ੰਸਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ । ਇਹ ਤਸਵੀਰਾਂ ਫ਼ਿਲਮਾਂ 'ਹਮ ਸਭ ਬਾਰਾਤੀ' ਦੀਆਂ ਹਨ। ਮੁਨਮੁਨ ਨੇ ੨੦੦੪ 'ਚ 'ਹਮ ਸਬ ਬਾਰਾਤ' ਨਾਂ ਦੇ ਸ਼ੋਅ ਨਾਲ ਡੈਬਿਊ ਕੀਤਾ ਸੀ।ਇੱਕ ਹੋਰ ਫੋਟੋ ਵਿੱਚ ਉਹ ਦਿਨਯਾਰ ਅਤੇ ਹੋਰ ਕਲਾਕਾਰਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਮੁਨਮੁਨ ਦੱਤਾ ਨੇ ਦੇਬੀਨਾ ਅਤੇ ਗੁਰਮੀਤ ਚੌਧਰੀ ਦੀ ਨਵ-ਜਨਮੀ ਧੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਪ੍ਰਸ਼ੰਸਕਾਂ ਨੂੰ ਮੁਨਮੁਨ ਦਾ ਸਟਾਈਲ ਕਾਫੀ ਪਸੰਦ ਆ ਰਿਹਾ ਹੈ ਅਤੇ ਉਹ ਲਾਲ ਰੰਗ ਦੇ ਚੋਲੀ-ਲਹਿੰਗਾ 'ਚ ਨਜ਼ਰ ਆ ਰਹੀ ਹੈ।ਉਸ ਨੇ ਇਸ ਸ਼ੋਅ ਨਾਲ ਜੁੜੀਆਂ ਦੋ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਕਿਉਂਕਿ ਉਹ ਬਿਲਕੁਲ ਵੱਖਰੇ ਅੰਦਾਜ਼ ਅਤੇ ਲੁੱਕ 'ਚ ਨਜ਼ਰ ਆ ਰਹੀ ਹੈ।
ਮੁਨਮੁਨ ਦੱਤਾ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਉਸ ਨੂੰ ਅਸਲ ਪਛਾ ਣ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਾਲ ਹੀ ਮਿਲੀ ਹੈ । ਇਹ ਉਸ ਦੇ ਕਰੀਅਰ ‘ਚ ਅਜਿਹਾ ਮੀਲ ਪੱਥਰ ਸਾਬਿਤ ਹੋਇਆ ਹੈ । ਜਿਸ ਦੇ ਕਾਰਨ ਉਹ ਘਰ ਘਰ ‘ਚ ਪ੍ਰਸਿੱਧ ਹੋ ਚੁੱਕੀ ਹੈ ।
View this post on Instagram