ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਆਪਣੀ ਤਸਵੀਰ, ਸਮੁੰਦਰ ਕਿਨਾਰੇ ਕੁਦਰਤ ਦਾ ਮਜ਼ਾ ਲੈਂਦੀ ਹੋਈ ਆਈ ਨਜ਼ਰ

written by Pushp Raj | January 25, 2022

ਦਿਸ਼ਾ ਪਟਾਨੀ ਨੇ ਬਾਲੀਵੁੱਡ 'ਚ ਤੇਜ਼ੀ ਨਾਲ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਉਹ ਫ਼ਿਲਮ ਇੰਡਸਟਰੀ ਦੀਆਂ ਉਨ੍ਹਾਂ ਅਦਾਕਾਰਾਂ ਦੀ ਲਿਸਣ 'ਚ ਆਉਂਦੀ ਹੈ, ਜਿਨ੍ਹਾਂ ਦੀ ਹਰ ਤਸਵੀਰ ਇੰਟਰਨੈਟ 'ਤੇ ਸੰਸੇਸ਼ਨ ਲਈ ਜਾਣਿਆਂ ਜਾਂਦੀਆਂ ਹਨ। ਦਿਸ਼ਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਦਿਸ਼ਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਦਿਸ਼ਾ ਨੇ ਕੈਪਸ਼ਨ ਵਿੱਚ ਬੀਚ ਦਾ ਈਮੋਜ਼ੀ 🏝ਬਣਾਇਆ ਹੈ।

ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਦਿਸ਼ਾ ਪਟਾਨੀ ਬੀਚ 'ਤੇ ਖੜ੍ਹੀ ਹੈ ਅਤੇ ਉਹ ਹੇਠਾਂ ਵੇਖ ਰਹੀ ਹੈ। ਇਸ ਦੌਰਾਨ ਸੂਰਜ ਦੀਆਂ ਕਿਰਨਾਂ ਵਿਚਕਾਰ ਦਿਸ਼ਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਤਸਵੀਰ 'ਚ ਦਿਸ਼ਾ ਨੇ ਕਰੀਮ ਰੰਗ ਦੀ ਬਿਕਨੀ ਪਾਈ ਹੋਈ ਹੈ। ਇਸ ਦੇ ਨਾਲ, ਉਸ ਨੇ ਆਪਣੇ ਵਾਲਾਂ ਨੂੰ ਖੁੱਲਾ ਛੱਡਿਆ ਹੈ ਅਤੇ ਕੰਨਾਂ 'ਚ ਝੁਮਕੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਦਿਸ਼ਾ ਦੀ ਇਹ ਤਸਵੀਰ ਉਸ ਦੀ ਵਕੇਸ਼ਨ ਦੀ ਹੈ।

ਹੋਰ ਪੜ੍ਹੋ : ਫ਼ਿਲਮ ਪੁਸ਼ਪਾ ਤੋਂ ਬਾਅਦ ਚਮਕੀ ਅੱਲੂ ਅਰਜੁਨ ਦੀ ਕਿਸਮਤ,100 ਕਰੋੜ ਰੁਪਏ 'ਚ ਆਫ਼ਰ ਹੋਈ ਐਟਲੀ ਦੀ ਫ਼ਿਲਮ

ਦਿਸ਼ਾ ਪਟਾਨੀ ਨੇ ਸਾਲ 2022 ਦੀ ਸ਼ੁਰੂਆਤ ਮਾਲਦੀਵ ਵੇਕੇਸ਼ਨ ਨਾਲ ਕੀਤੀ ਸੀ। ਉਹ ਆਪਣੇ ਹੈਂਡਸਮ ਬੁਆਏਫ੍ਰੈਂਡ ਟਾਈਗਰ ਸ਼ਰਾਫ ਨਾਲ ਮਾਲਦੀਵ ਗਈ ਸੀ। ਇੱਥੋਂ ਹੀ ਦਿਸ਼ਾ ਨੇ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ, ਦਿਸ਼ਾ ਨੇ ਟਾਈਗਰ ਨਾਲ ਇੱਕ ਵੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ। ਇਸ ਦੇ ਚੱਲਦੇ ਫੈਨਜ਼ ਨੇ ਦਿਸ਼ਾ ਤੇ ਟਾਈਗਰ ਨੂੰ ਕਈ ਕਮੈਂਟ ਕਰਕੇ ਪਰੇਸ਼ਾਨ ਵੀ ਕੀਤਾ।


ਜੇਕਰ ਦਿਸ਼ਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਜਲਦ ਹੀ ਸਿਧਾਰਥ ਮਲਹੋਤਰਾ ਦੇ ਨਾਲ ਫ਼ਿਲਮ 'ਯੋਧਾ' 'ਚ ਨਜ਼ਰ ਆਵੇਗੀ। ਫ਼ਿਲਮ 'ਯੋਧਾ' ਧਰਮਾ ਪ੍ਰੋਡਕਸ਼ਨ ਦੀ ਪਹਿਲੀ ਐਕਸ਼ਨ ਫਰੈਂਚਾਇਜ਼ੀ ਹੈ। ਇਸ ਤੋਂ ਇਲਾਵਾ ਦਿਸ਼ਾ ਪਟਾਨੀ ਫ਼ਿਲਮ 'ਏਕ ਵਿਲੇਨ ਰਿਟਰਨਸ' 'ਚ ਵੀ ਨਜ਼ਰ ਆਵੇਗੀ। ਇਸ ਦੇ ਨਿਰਦੇਸ਼ਕ ਮੋਹਿਤ ਸੂਰੀ ਹਨ। ਫ਼ਿਲਮ 'ਚ ਉਨ੍ਹਾਂ ਨਾਲ ਅਰਜੁਨ ਕਪੂਰ, ਜਾਨ ਅਬ੍ਰਾਹਮ ਅਤੇ ਤਾਰਾ ਸੁਤਾਰੀਆ ਵਿਖਾਈ ਦੇਣਗੇ।

You may also like