ਦਿਸ਼ਾ ਪਟਾਨੀ ਨੂੰ ਸਾੜੀ 'ਚ ਵੇਖ ਕੇ ਹੈਰਾਨ ਹੋਏ ਫੈਨਜ਼ ਨੇ ਕਮੈਂਟ ਕਰ ਇੰਝ ਦਿੱਤਾ ਰਿਐਕਸ਼ਨ

written by Pushp Raj | July 07, 2022

Disha Patani in Saree: ਬਾਲੀਵੁੱਡ ਦੀ ਖੂਬਸੂਰਤ ਅਤੇ ਬੇਹੱਦ ਬੋਲਡ ਅਦਾਕਾਰਾ ਦਿਸ਼ਾ ਪਟਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏਕ ਵਿਲੇਨ ਰਿਟਰਨਸ' ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਉਥੇ ਹੀ ਫਿਲਮ ਦਾ ਗੀਤ ਵੀ ਹਿੱਟ ਹੋ ਗਿਆ ਹੈ। ਇਸ ਦੌਰਾਨ ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਸ਼ਾ ਪਟਾਨੀ ਦੇ ਇਸ ਨਵੇਂ ਅਵਤਾਰ ਨੂੰ ਵੇਖ ਕੇ ਫੈਨਜ਼ ਹੈਰਾਨ ਹੋ ਗਏ ਹਨ ਤੇ ਉਹ ਦਿਸ਼ਾ ਦੀ ਤਾਰੀਫ ਕਰ ਰਹੇ ਹਨ।

image From instagram

ਦਿਸ਼ਾ ਪਟਾਨੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਡਾਂਸ ਤੇ ਵਰਕਆਊਟ ਵੀਡੀਓਜ਼, ਤਸਵੀਰਾਂ ਤੇ ਅਪਕੰਮਿਗ ਪ੍ਰੋਜੈਕਟਸ ਬਾਰੇ ਸਾਰੇ ਅਪਡੇਟ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ 'ਚ ਦਿਸ਼ਾ ਪਟਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਸ਼ਾ ਪਟਨੀ ਨੇ ਗੁਲਾਬੀ ਰੰਗ ਦੀ ਸਾੜੀ ਪਾਈ ਹੋਈ ਹੈ ਅਤੇ ਆਪਣੇ ਦੇਸੀ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ। ਤਸਵੀਰਾਂ 'ਚ ਦਿਸ਼ਾ ਪਟਾਨੀ ਗੁਲਾਬੀ ਰੰਗ ਦੀ ਨੈਟ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਕਰਵੀ ਫਿਗਰ ਵੀ ਸਾਫ ਦੇਖਿਆ ਜਾ ਸਕਦਾ ਹੈ। ਦਿਸ਼ਾ ਨੇ ਨਿਊਡ ਮੇਅਕਅਪ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।

image From instagram

ਦਿਸ਼ਾ ਪਟਾਨੀ ਨੂੰ ਸਾੜੀ 'ਚ ਵੇਖ ਕੇ ਫੈਨਜ਼ ਹੈਰਾਨ ਰਹਿ ਗਏ। ਫੈਨਜ਼ ਦਿਸ਼ਾ ਦੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਦਿਸ਼ਾ ਦੀ ਇਸ ਪੋਸਟ 'ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਮਜ਼ਾਕੀਆ ਕਮੈਂਟ ਵੀ ਕੀਤੇ ਹਨ।

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਕੀ ਇਹ ਸੱਚਮੁੱਚ ਸਾਡੀ ਦਿਸ਼ਾ ਹੈ?'। ਇੱਕ ਹੋਰ ਨੇ ਲਿਖਿਆ, ' Madam ye jo nayi disha pakdi hai aapne, ye bahut badhiya hai 😁 Bhartiya naari 🥰 Jis disha pe aap pehle chal rhi thi, uspe patani kya haasil hota aapko, par ispe aapke fans ka bharpoor pyaar udega 😊😊"

image From instagram

ਹੋਰ ਪੜ੍ਹੋ: 'ਬ੍ਰਾਊਨ ਮੁੰਡੇ' ਤੋਂ ਬਾਅਦ ਕਪਿਲ ਸ਼ਰਮਾ ਲੈ ਕੇ ਆ ਰਹੇ ਨੇ 'ਵਿਹਲੇ ਮੁੰਡੇ', ਕਾਮੇਡੀ ਕਿੰਗ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਸ਼ਾ ਪਟਾਨੀ ਜਲਦ ਹੀ ਅਰਜੁਨ ਕਪੂਰ, ਜਾਨ ਅਬ੍ਰਾਹਮ ਅਤੇ ਤਾਰਾ ਸੁਤਾਰੀਆ ਨਾਲ ਫਿਲਮ 'ਏਕ ਵਿਲੇਨ ਰਿਟਰਨਸ' 'ਚ ਨਜ਼ਰ ਆਵੇਗੀ। ਫਿਲਮ ਦਾ ਟ੍ਰੇਲਰ 30 ਜੂਨ ਨੂੰ ਰਿਲੀਜ਼ ਹੋਇਆ ਸੀ, ਜਦਕਿ ਫਿਲਮ 29 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਏਕ ਵਿਲੇਨ ਰਿਟਰਨਜ਼, ਮੋਹਿਤ ਸੂਰੀ ਦੁਆਰਾ ਨਿਰਦੇਸ਼ਤ, ਟੀ-ਸੀਰੀਜ਼ ਅਤੇ ਬਾਲਾਜੀ ਟੈਲੀਫਿਲਮਜ਼ ਦੁਆਰਾ ਸਾਂਝੇ ਤੌਰ 'ਤੇ ਨਿਰਮਿਤ ਹੈ।

You may also like