ਇਸ ਬਿਮਾਰੀ 'ਚੋਂ ਗੁਜ਼ਰ ਰਹੀ ਹੈ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ By Rupinder Kaler 27 Jul 2019 | Updated On 27 Jul 2019 16:50 IST in Punjabi Buzz Celebrities Special New Update Advertisment ਸੋਸ਼ਲ ਮੀਡੀਆ ਤੇ ਦਿਸ਼ਾ ਪਟਾਨੀ ਦੀਆਂ ਫਿਟਨੈੱਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਪੁਰੀ ਤਰ੍ਹਾਂ ਸਿਹਤਮੰਦ ਹੈ । ਪਰ ਉਹਨਾਂ ਦੀ ਸਿਹਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ । ਦਿਸ਼ਾ ਪਟਾਨੀ ਏਨੀਂ ਦਿਨੀਂ ਵੱਡੀ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ ਜਿਸ ਦਾ ਖੁਲਾਸਾ ਉਸ ਨੇ ਖੁਦ ਕੀਤਾ ਹੈ । ਦਿਸ਼ਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਆਪਣੀ ਸਿਹਤ ਨੂੰ ਲੈ ਕੇ ਜੋ ਖੁਲਾਸਾ ਕੀਤਾ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । https://www.instagram.com/p/B0aSGF-gmFR/ ਦਿਸ਼ਾ ਨੇ ਦੱਸਿਆ ਹੈ ਕਿ ਬਾਹਰ ਕੰਮ ਕਰਦੇ ਹੋਏ ਉਸ ਦੇ ਸਿਰ ਵਿੱਚ ਸੱਟ ਵੱਜ ਗਈ ਸੀ ਜਿਸ ਕਰਕੇ ਉਸ ਦੀ ਮੈਮਰੀ ਲਾਸ ਹੋਈ ਹੈ । ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ 'ਮੈਂ ਆਪਣੀ ਜ਼ਿੰਦਗੀ ਦੇ ਛੇ ਮਹੀਨੇ ਗਵਾ ਦਿੱਤੇ ਹਨ ਕਿਉਂਕਿ ਮੈਨੂੰ ਕੁਝ ਵੀ ਯਾਦ ਨਹੀਂ ਹੈ' ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੱਡੇ ਝਟਕੇ ਦੇ ਬਾਵਜੂਦ ਇਸ ਅਦਾਕਾਰਾ ਨੇ ਆਪਣਾ ਜਿੰਮ ਦੀ ਟ੍ਰੇਨਿੰਗ ਨੂੰ ਜਾਰੀ ਰੱਖਿਆ । https://www.instagram.com/p/Bz0ZqHHA-Dg/ ਇਸ ਦਾ ਕਾਰਨ ਦੱਸਦੇ ਹੋਏ ਦਿਸ਼ਾ ਨੇ ਕਿਹਾ ਕਿ ਇਹ ਫਿਟਨੈੱਸ ਟ੍ਰੇਨਿੰਗ ਇਸ ਲਈ ਜਾਰੀ ਰਹੀ ਕਿਉਂਕਿ ਫਿੱਟਟਨੈੱਸ ਉਸ ਲਈ ਸਭ ਤੋਂ ਪਹਿਲਾਂ ਆਉਂਦੀ ਹੈ । ਦਿਸ਼ਾ ਨੇ ਕਿਹਾ ਕਿ ਇਸੇ ਲਈ ਜਦੋਂ ਉਸ ਦੀ ਸ਼ੂਟਿੰਗ ਨਹੀਂ ਹੁੰਦੀ ਉਹ ਆਪਣਾ ਜ਼ਿਆਦਾ ਸਮਾਂ ਜਿੰਮ ਵਿੱਚ ਹੀ ਬਿਤਾਉਂਦੀ ਹੈ । ਦਿਸ਼ਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਆਖਰੀ ਵਾਰ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਵਿੱਚ ਦੇਖਿਆ ਗਿਆ ਸੀ । ਹੁਣ ਉਹ ਛੇਤੀ ਹੀ ਮੋਹਿਤ ਸੂਰੀ ਦੀ ਫ਼ਿਲਮ ਮਲੰਗ ਵਿੱਚ ਨਜ਼ਰ ਆਵੇਗੀ । ਇਸ ਫ਼ਿਲਮ ਵਿੱਚ ਅਦਿਤਯ ਰਾਏ ਕਪੂਰ ਮੁੱਖ ਭੂਮਿਕਾ ਵਿੱਚ ਹੈ । https://www.instagram.com/p/By75hAXgLMw/ #disha-patani Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article