ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗਾਣੇ ‘ਡਿਸਟੈਂਸ ਏਜ਼’ ਦਾ ਟੀਜ਼ਰ ਰਿਲੀਜ਼, ਆਰ ਨੇਤ ਤੇ ਕਮਲ ਖੰਗੂਰਾ ਦੀ ਜੋੜੀ ਆ ਰਹੀ ਹੈ ਖੂਬ ਪਸੰਦ
ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਆਪਣੇ ਨਵੇਂ ਗਾਣੇ ਦਾ ਟੀਜ਼ਰ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਆਰ ਨੇਤ ਦਾ ਇਹ ਗਾਣਾ ‘ਡਿਸਟੈਂਸ ਏਜ਼’ ਟਾਈਟਲ ਹੇਠ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । ਗੀਤ ਦੇ ਟੀਜ਼ਰ ਵਿੱਚ ਆਰ ਨੇਤ ਦੇ ਨਾਲ ਕਮਲ ਖੰਗੂਰਾ ਪੁਲਿਸ ਦੀ ਵਰਦੀ ਵਿੱਚ ਖੂਬ ਜੱਚ ਰਹੀ ਹੈ, ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ ।
https://www.instagram.com/p/CCyD5rmpiEf/
ਗੀਤ ਨੂੰ ਮਿਊਜ਼ਿਕ ਮਿਸਟਾ ਬਾਜ਼ ਨੇ ਦਿੱਤਾ ਹੈ, ਗੀਤ ਦੇ ਬੋਲ ਆਰ ਨੇਤ ਨੇ ਹੀ ਲਿਖੇ ਹਨ । ਵੀਡੀਓ ਏ ਟਰੂ ਮੇਕਰਸ ਫ਼ਿਲਮ ਨੇ ਤਿਆਰ ਕੀਤੀ ਹੈ । ਗੀਤ ਨੂੰ ਲੈ ਕੇ ਆਰ ਨੇਤ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾ ਆਰ ਨੇਤ ਦਾ ਗਾਣਾ ਕਿਲੋਮੀਟਰ ਆਇਆ ਸੀ । ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।
https://www.instagram.com/p/CCxaiRRJalM/