
ਬਿੱਗ ਬੌਸ ਓਟੀਟੀ ਵਿਨਰ ਦਿਵਿਆ ਅਗਰਵਾਲ ਨੇ ਰੋਹਿਤ ਸ਼ੈੱਟੀ ਦੇ ਸ਼ੋਅ ਖਤਰੋਂ ਕੇ ਖਿਲਾੜੀ ਸੀਜ਼ਨ 12 ਲਈ ਕੀਤਾ ਇਨਕਾਰ ਕਰ ਦਿੱਤਾ ਹੈ। ਬਿੱਗ ਬੌਸ ਤੋਂ ਬਾਅਦ ਇਹ ਖ਼ਬਰਾਂ ਸਨ ਕਿ ਜਲਦ ਹੀ ਦਿਵਿਆ ਅਗਰਵਾਲ ਖਤਰੋ ਕੇ ਖਿਲਾੜੀ ਸੀਜਨ 12 ਵਿੱਚ ਨਜ਼ਰ ਆਵੇਗੀ , ਪਰ ਹੁਣ ਇਹ ਖ਼ਬਰ ਸਾਹਮਣੇ ਆਉਣ ਮਗਰੋਂ ਦਿਵਿਆ ਦੇ ਫੈਨਜ਼ ਬੇਹੱਦ ਨਿਰਾਸ਼ ਹੋ ਗਏ ਹਨ।

ਬਿੱਗ ਬੌਸ ਤੋਂ ਬਾਅਦ ਖਬਰ ਆਈ ਸੀ ਕਿ ਦਿਵਿਆ ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਨਜ਼ਰ ਆਉਣ ਵਾਲੀ ਹੈ ਪਰ ਹੁਣ ਖਬਰ ਹੈ ਕਿ ਉਸ ਨੇ ਇਸ ਸ਼ੋਅ ਨੂੰ ਠੁਕਰਾ ਦਿੱਤਾ ਹੈ।
ਦਿਵਿਆ ਦੇ ਫੈਨਜ਼ ਉਸ ਨੂੰ 'ਖਤਰੋਂ ਕੇ ਖਿਲਾੜੀ 12' 'ਚ ਸਟੰਟ ਕਰਦੇ ਦੇਖਣਾ ਚਾਹੁੰਦੇ ਸਨ। ਮੰਨਿਆ ਜਾ ਰਿਹਾ ਸੀ ਕਿ ਉਹ ਮੇਕਰਸ ਦੀ ਵੀ ਪਸੰਦ ਸੀ ਪਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੇ ਆਪਣੇ ਹੱਥ ਪਿੱਛੇ ਖਿੱਚ ਲਏ।
ਦਰਅਸਲ ਜਦੋਂ ਤੋਂ ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਸੀਜ਼ਨ ਦੀ ਪਹਿਲੀ ਟਰਾਫੀ ਜਿੱਤੀ ਹੈ, ਉਹ ਲਗਾਤਾਰ ਲਾਈਮਲਾਈਟ ਵਿੱਚ ਹੈ। ਉਸ ਕੋਲ ਬੈਕ ਟੂ ਬੈਕ ਕਈ ਵੱਡੇ ਪ੍ਰੋਜੈਕਟ ਹਨ, ਜਿਨ੍ਹਾਂ ਦਾ ਉਹ ਹਿੱਸਾ ਹੈ। ਦਿਵਿਆ ਦੇ ਕੋਲ ਇਸ ਸਮੇਂ ਵੈੱਬ ਸੀਰੀਜ਼ ਤੋਂ ਲੈ ਕੇ ਮਿਊਜ਼ਿਕ ਵੀਡੀਓ ਤੱਕ ਕਈ ਪ੍ਰੋਜੈਕਟ ਹਨ।

ਦਿਵਿਆ ਅਗਰਵਾਲ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਅਜਿਹੇ ਰਿਐਲਿਟੀ ਸ਼ੋਅ ਤੋਂ ਡਰਦੀ ਹੈ ਪਰ ਮੌਕਾ ਮਿਲਣ 'ਤੇ ਉਹ ਇਸ ਬਾਰੇ ਸੋਚੇਗੀ। ਮੀਡੀਆ ਰਿਪੋਰਟਾਂ ਮੁਤਾਬਕ ਦਿਵਿਆ ਇਸ ਸ਼ੋਅ ਦਾ ਹਿੱਸਾ ਨਹੀਂ ਹੋਵੇਗੀ। ਉਸ ਨੇ ਆਪਣੇ ਬਿਜ਼ੀ ਟਾਈਮ ਸ਼ੈਡਿਊਲ ਦੇ ਕਾਰਨ 'ਖਤਰੋਂ ਕੇ ਖਿਲਾੜੀ' 'ਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ।

ਹੋਰ ਪੜ੍ਹੋ : 51 ਸਾਲਾਂ ਬਾਅਦ ਅਮਿਤਾਭ ਬੱਚਨ ਤੇ ਰਾਜੇਸ਼ ਖੰਨਾ ਦੀ ਇਸ ਕਲਾਸਿਕ ਫਿਲਮ ਦਾ ਬਣੇਗਾ ਰੀਮੇਕ, ਪੜ੍ਹੋ ਪੂਰੀ ਖ਼ਬਰ
ਦੱਸਣਯੋਗ ਹੈ ਕਿ ਮਸ਼ਹੂਰ ਟੀਵੀ ਸ਼ੋਅ 'ਖਤਰੋਂ ਕੇ ਖਿਲਾੜੀ' ਇੱਕ ਵਾਰ ਫਿਰ ਆਪਣੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਇਸ ਸ਼ੋਅ ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਨਵਾਂ ਸੀਜ਼ਨ ਧਮਾਕੇਦਾਰ ਹੋਣ ਵਾਲਾ ਹੈ। ਇਹ ਸਟੰਟ ਆਧਾਰਿਤ ਰਿਐਲਿਟੀ ਸ਼ੋਅ ਹੈ।