ਦਿਵਿਆ ਭਾਰਤੀ ਨੇ ਵਿਆਹ ਕਰਵਾਉਣ ਲਈ ਬਦਲਿਆ ਸੀ ਆਪਣਾ ਧਰਮ, ਵਿਆਹ ਤੋਂ 11 ਮਹੀਨੇ ਬਾਅਦ ਹੋ ਗਈ ਸੀ ਮੌਤ

Written by  Shaminder   |  February 26th 2022 01:26 PM  |  Updated: February 26th 2022 01:27 PM

ਦਿਵਿਆ ਭਾਰਤੀ ਨੇ ਵਿਆਹ ਕਰਵਾਉਣ ਲਈ ਬਦਲਿਆ ਸੀ ਆਪਣਾ ਧਰਮ, ਵਿਆਹ ਤੋਂ 11 ਮਹੀਨੇ ਬਾਅਦ ਹੋ ਗਈ ਸੀ ਮੌਤ

ਦਿਵਿਆ ਭਾਰਤੀ (Divya Bharti) ਬੇਸ਼ੱਕ ਇਸ ਦੁਨੀਆ ‘ਤੇ ਨਹੀਂ ਹੈ । ਪਰ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਕਾਰਨ ਅੱਜ ਵੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ । ਉਸ ਨੇ ਬਹੁਤ ਹੀ ਘੱਟ ਉਮਰ ‘ਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ ਅਤੇ ਕਾਮਯਾਬੀ ਦੀਆਂ ਪੌੜੀਆਂ ਲਗਾਤਾਰ ਚੜ੍ਹਦੀ ਜਾ ਰਹੀ ਸੀ । ਪਰ ਕਿਸੇ ਨੂੰ ਵੀ ਇਸ ਗੱਲ ਦਾ ਜ਼ਰਾ ਜਿੰਨਾ ਵੀ ਅਹਿਸਾਸ ਨਹੀਂ ਸੀ ਕਿ ਇੱਕ ਕਾਮਯਾਬ ਅਦਾਕਾਰਾ ਕੁਝ ਸਾਲਾਂ ‘ਚ ਹੀ ਇਸ ਸੰਸਾਰ ਨੂੰ ਛੋਟੀ ਜਿਹੀ ਉਮਰ ‘ਚ ਅਲਵਿਦਾ ਆਖ ਜਾਵੇਗੀ ।90 ਦੇ ਦਹਾਕੇ ‘ਚ ਸਭ ਤੋਂ ਮਹਿੰਗੇ ਸਿਤਾਰਿਆਂ ‘ਚ ਦਿਵਿਆ ਭਾਰਤੀ ਦਾ ਨਾਮ ਸ਼ੁਮਾਰ ਸੀ ।ਉਸ ਨੇ ਹਿੰਦੀ ਫ਼ਿਲਮਾਂ ਦੇ ਨਾਲ –ਨਾਲ ਹੋਰਨਾਂ ਭਾਸ਼ਾਵਾਂ ‘ਚ ਵੀ ਕੰਮ ਕੀਤਾ ਸੀ ।

divya bharti ,, image From instagram

ਹੋਰ ਪੜ੍ਹੋ : ਮੰਨਤ ਨੂਰ ਦੀ ਆਵਾਜ਼ ‘ਚ ਨਵਾਂ ਗੀਤ ‘ਲੈ ਗਿਆ ਕਾਲਜਾ’ ਹੋਇਆ ਰਿਲੀਜ਼

ਉਸ ਨੇ ਆਪਣੇ ਛੋਟੇ ਜਿਹੇ ਫ਼ਿਲਮੀ ਕਰੀਅਰ ‘ਚ ਦੀਵਾਨਾ, ਵਿਸ਼ਵਾਤਮਾ, ਸ਼ੌਅਲਾ ਔਰ ਸ਼ਬਨਮ, ਦਿਲ ਹੀ ਤੋ ਹੈ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ਅਤੇ ਇਨ੍ਹਾਂ ਫ਼ਿਲਮਾਂ ‘ਚ ਬਾਕਸ ਆਫਿਸ ‘ਤੇ ਖੂਬ ਕਮਾਈ ਵੀ ਕੀਤੀ ।ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1990 ‘ਚ ਇਕ ਤੇਲਗੂ ਫ਼ਿਲਮ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਈ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਸੀ ।ਦਿਵਿਆ ਨੇ ਮੌਤ ਤੋਂ ਇੱਕ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ ਅਤੇ ੧੯ ਸਾਲ ਦੀ ਉਮਰ ‘ਚ ਸਾਜਿਦ ਨਾਡਿਆਡਵਾਲਾ ਦੇ ਨਾਲ ਵਿਆਹ ਕਰਵਾ ਲਿਆ ਸੀ ।ਸਾਜਿਦ ਦੇ ਨਾਲ ਵਿਆਹ ਕਰਵਾਉਣ ਦੇ ਲਈ ਉਸ ਨੇ ਇਸਲਾਮ ਧਰਮ ਅਪਣਾਇਆ ਸੀ ।

divya bharti ,,

ਹਿੰਦੀ ਫ਼ਿਲਮਾਂ ‘ਚ ਉਸ ਦੇ ਕੰਮ ਦੀ ਏਨੀ ਕੁ ਸ਼ਲਾਘਾ ਹੋਈ ਕਿ ਰਾਤੋ ਰਾਤ ਉਹ ਵੱਡੀ ਸਟਾਰ ਬਣ ਗਈ ਅਤੇ ਉਸ ਦੇ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ । ਦਿਵਿਆ ਦੀ ਛੋਟੀ ਜਿਹੀ ਉਮਰ ਅਤੇ ਹਿੱਟ ਫ਼ਿਲਮਾਂ ਨੂੰ ਵੇਖ ਕਈ ਹੀਰੋਇਨਾਂ ਤਾਂ ਦਿਵਿਆ ਦੇ ਨਾਲ ਖਾਰ ਵੀ ਖਾਣ ਲੱਗ ਪਈਆਂ ਸਨ ।ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕਿਊਟ ਜਿਹੀ ਇਹ ਅਦਾਕਾਰਾ ਕੁਝ ਕੁ ਸਾਲਾਂ ਲਈ ਹੀ ਬਾਲੀਵੁੱਡ ‘ਤੇ ਰਾਜ ਕਰੇਗੀ । ਆਖਿਰਕਾਰ 5 ਅਪ੍ਰੈਲ 1993 ਨੂੰ ਇਹ ਅਦਾਕਾਰਾ ਦੀ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਗਈ ਸੀ । ਕੋਈ ਕਹਿੰਦਾ ਸੀ ਕਿ ਦਿਵਿਆ ਨਸ਼ੇ ਦੀ ਹਾਲਤ ‘ਚ ਸੀ ਅਤੇ ਬਾਲਕਨੀ ਚੋਂ ਡਿੱਗਣ ਕਾਰਨ ਉਸ ਦੀ ਮੌਤ ਹੋਈ ਅਤੇ ਕੋਈ ਕੁਝ ਕਹਿੰਦਾ ਸੀ ਪਰ ਅੱਜ ਤੱਕ ਇਸ ਅਦਾਕਾਰਾ ਦੀ ਮੌਤ ਦੀ ਗੁੱਥੀ ਅਣਸੁਲਝੀ ਪਹੇਲੀ ਬਣ ਕੇ ਰਹਿ ਗਈ । ਅੱਜ ਦਿਵਿਆ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network