ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਛੋਟੇ ਪਰਦੇ ਦੀ ਇਸ ਅਦਾਕਾਰਾ ਨੇ ਆਪਣੇ ਬੁਆਏ ਫ੍ਰੈਂਡ ਨਾਲ ਕਰਵਾਇਆ ਵਿਆਹ

Written by  Rupinder Kaler   |  December 23rd 2019 03:43 PM  |  Updated: December 23rd 2019 03:43 PM

ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਛੋਟੇ ਪਰਦੇ ਦੀ ਇਸ ਅਦਾਕਾਰਾ ਨੇ ਆਪਣੇ ਬੁਆਏ ਫ੍ਰੈਂਡ ਨਾਲ ਕਰਵਾਇਆ ਵਿਆਹ

ਟੀਵੀ ਅਦਾਕਾਰਾ ਦਿਵਿਆ ਭਟਨਾਗਰ ਨੇ ਆਪਣੇ ਬੁਆਏਫ੍ਰੈਂਡ ਗਗਨ ਨਾਲ ਵਿਆਹ ਕਰਵਾ ਲਿਆ ਹੈ ।ਦਿਵਿਆ ਭਟਨਾਗਰ ਕਈ ਟੀਵੀ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੀ ਹੈ । ਇਹ ਜੋੜੀ ਪਿਛਲੇ 5 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ । ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਖਿਰ ਇਸ ਜੋੜੀ ਨੇ ਵਿਆਹ ਕਰ ਲਿਆ । ਭਾਵੇਂ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਇਸ ਵਿਆਹ ਨੂੰ ਮਨਜੂਰੀ ਨਹੀਂ ਦਿੱਤੀ ਤੇ ਨਾ ਹੀ ਉਹ ਇਸ ਵਿਆਹ ਵਿੱਚ ਸ਼ਾਮਿਲ ਹੋਏ ।

https://www.instagram.com/p/B6ZtfSOJ_WD/

ਇਸ ਜੋੜੀ ਨੇ ਮੁੰਬਈ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕੀਤਾ । ਦਿਵਿਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਨੇ ਆਪਣੇ ਵਿਆਹ ਵਿੱਚ ਕੁਝ ਦੋਸਤਾਂ ਨੂੰ ਬੁਲਾਇਆ ਸੀ । ਦਿਵਿਆ ਨੇ ਦੱਸਿਆ ਕਿ ‘ਇਹ ਸਭ ਕੁਝ ਅਚਾਨਕ ਹੋਇਆ, ਅਸੀਂ ਇੱਕ ਦੂਜੇ ਨੂੰ ਪਿਛਲੇ ਪੰਜ ਸਾਲਾਂ ਤੋਂ ਡੇਟ ਕਰ ਰਹੇ ਸੀ, ਇਸ ਦੌਰਾਨ ਅਸੀਂ ਬਹੁਤ ਸਾਰੇ ਤੂਫਾਨ ਦੇਖੇ ਹਨ ।

ਪਰ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈ’ । ਦਿਵਿਆ ਨੇ ਦੱਸਿਆ ਕਿ ‘ਮੇਰੀ ਮਾਂ ਇਸ ਵਿਆਹ ਦੇ ਖਿਲਾਫ ਸੀ ਕਿਉਂਕਿ ਅਸੀਂ ਦੋਵੇਂ ਵੱਖ ਵੱਖ ਜਾਤਾਂ ਦੇ ਹਾਂ । ਮੈਂ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ।

https://www.instagram.com/p/BwBwRkDnKZD/

ਮੈਂ ਤੇ ਮੇਰੀ ਮਾਂ ਬਹੁਤ ਹੀ ਬੁਰੇ ਦੌਰ ਤੋਂ ਗੁਜ਼ਰੇ ਜਦੋਂ 2017 ਵਿੱਚ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਸੀ’ ।ਦਿਵਿਆ ਨੇ ਕਿਹਾ ਕਿ ਜ਼ਿੰਦਗੀ ਦੇ ਇਸ ਖ਼ਾਸ ਮੌਕੇ ਤੇ ਸਾਡੇ ਪਰਿਵਾਰ ਵਾਲੇ ਸ਼ਾਮਿਲ ਨਹੀਂ ਹੋਏ ਇਸ ਦਾ ਸਾਨੂੰ ਅਫਸੋਸ ਰਹੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network