Advertisment

ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਛੋਟੇ ਪਰਦੇ ਦੀ ਇਸ ਅਦਾਕਾਰਾ ਨੇ ਆਪਣੇ ਬੁਆਏ ਫ੍ਰੈਂਡ ਨਾਲ ਕਰਵਾਇਆ ਵਿਆਹ

author-image
By Rupinder Kaler
New Update
ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਛੋਟੇ ਪਰਦੇ ਦੀ ਇਸ ਅਦਾਕਾਰਾ ਨੇ ਆਪਣੇ ਬੁਆਏ ਫ੍ਰੈਂਡ ਨਾਲ ਕਰਵਾਇਆ ਵਿਆਹ
Advertisment
ਟੀਵੀ ਅਦਾਕਾਰਾ ਦਿਵਿਆ ਭਟਨਾਗਰ ਨੇ ਆਪਣੇ ਬੁਆਏਫ੍ਰੈਂਡ ਗਗਨ ਨਾਲ ਵਿਆਹ ਕਰਵਾ ਲਿਆ ਹੈ ।ਦਿਵਿਆ ਭਟਨਾਗਰ ਕਈ ਟੀਵੀ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੀ ਹੈ । ਇਹ ਜੋੜੀ ਪਿਛਲੇ 5 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ । ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਆਖਿਰ ਇਸ ਜੋੜੀ ਨੇ ਵਿਆਹ ਕਰ ਲਿਆ । ਭਾਵੇਂ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਇਸ ਵਿਆਹ ਨੂੰ ਮਨਜੂਰੀ ਨਹੀਂ ਦਿੱਤੀ ਤੇ ਨਾ ਹੀ ਉਹ ਇਸ ਵਿਆਹ ਵਿੱਚ ਸ਼ਾਮਿਲ ਹੋਏ । https://www.instagram.com/p/B6ZtfSOJ_WD/ ਇਸ ਜੋੜੀ ਨੇ ਮੁੰਬਈ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕੀਤਾ । ਦਿਵਿਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਨੇ ਆਪਣੇ ਵਿਆਹ ਵਿੱਚ ਕੁਝ ਦੋਸਤਾਂ ਨੂੰ ਬੁਲਾਇਆ ਸੀ । ਦਿਵਿਆ ਨੇ ਦੱਸਿਆ ਕਿ ‘ਇਹ ਸਭ ਕੁਝ ਅਚਾਨਕ ਹੋਇਆ, ਅਸੀਂ ਇੱਕ ਦੂਜੇ ਨੂੰ ਪਿਛਲੇ ਪੰਜ ਸਾਲਾਂ ਤੋਂ ਡੇਟ ਕਰ ਰਹੇ ਸੀ, ਇਸ ਦੌਰਾਨ ਅਸੀਂ ਬਹੁਤ ਸਾਰੇ ਤੂਫਾਨ ਦੇਖੇ ਹਨ । publive-image ਪਰ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈ’ । ਦਿਵਿਆ ਨੇ ਦੱਸਿਆ ਕਿ ‘ਮੇਰੀ ਮਾਂ ਇਸ ਵਿਆਹ ਦੇ ਖਿਲਾਫ ਸੀ ਕਿਉਂਕਿ ਅਸੀਂ ਦੋਵੇਂ ਵੱਖ ਵੱਖ ਜਾਤਾਂ ਦੇ ਹਾਂ । ਮੈਂ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ । https://www.instagram.com/p/BwBwRkDnKZD/ ਮੈਂ ਤੇ ਮੇਰੀ ਮਾਂ ਬਹੁਤ ਹੀ ਬੁਰੇ ਦੌਰ ਤੋਂ ਗੁਜ਼ਰੇ ਜਦੋਂ 2017 ਵਿੱਚ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਸੀ’ ।ਦਿਵਿਆ ਨੇ ਕਿਹਾ ਕਿ ਜ਼ਿੰਦਗੀ ਦੇ ਇਸ ਖ਼ਾਸ ਮੌਕੇ ਤੇ ਸਾਡੇ ਪਰਿਵਾਰ ਵਾਲੇ ਸ਼ਾਮਿਲ ਨਹੀਂ ਹੋਏ ਇਸ ਦਾ ਸਾਨੂੰ ਅਫਸੋਸ ਰਹੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment