Advertisment

ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਕੁੜੀ, ਇਸ ਤਰ੍ਹਾਂ ਬਣੀ ਕਰੋੜਾਂ ਦੀ ਕੰਪਨੀ ਟੀ-ਸੀਰੀਜ਼ ਦੀ ਮਾਲਕਣ

author-image
By Rupinder Kaler
New Update
ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਕੁੜੀ, ਇਸ ਤਰ੍ਹਾਂ ਬਣੀ ਕਰੋੜਾਂ ਦੀ ਕੰਪਨੀ ਟੀ-ਸੀਰੀਜ਼ ਦੀ ਮਾਲਕਣ
Advertisment
ਦਿਵਿਆ ਖੋਸਲਾ ਕੁਮਾਰ ਬਾਲੀਵੁੱਡ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਦਿੱਲੀ ਦੇ ਮਿਡਲ ਕਲਾਸ ਪਰਿਵਾਰ ਦੀ ਇਹ ਕੁੜੀ ਕਿਸ ਤਰ੍ਹਾਂ ਟੀ-ਸੀਰੀਜ਼ ਵਰਗੀ ਕੰਪਨੀ ਦੀ ਮਾਲਕਣ ਬਣ ਗਈ । ਦਿਵਿਆ ਦਾ ਜਨਮ ਦਿੱਲੀ ਦੇ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ । ਦਿਵਿਆ ਨੇ ਜਦੋਂ ਤੋਂ ਹੋਸ਼ ਸੰਭਾਲਿਆ ਉਦੋਂ ਤੋਂ ਹੀ ਉਹ ਅਦਾਕਾਰਾ ਬਣਨਾ ਚਾਹੁੰਦੀ ਸੀ । ਅਦਾਕਾਰਾ ਬਣਨ ਲਈ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਮੁੰਬਈ ਆ ਗਈ । publive-image ਦਿਵਿਆ ਨੇ 2004 ਵਿੱਚ ਲਵ ਟੂਡੇ ਨਾਂਅ ਦੀ ਫ਼ਿਲਮ ਰਾਹੀਂ ਡੈਬਿਊ ਕੀਤਾ ਸੀ । ਉਹ ਫਾਲਗੁਣੀ ਪਾਠਕ ਦੀ ਮਿਊਜ਼ਿਕ ਐਲਬਮ ਆਏਓ ਰਾਮਾ ਵਿੱਚ ਵੀ ਨਜ਼ਰ ਆਈ । ਦਿਵਿਆ ਦੀ ਪਹਿਚਾਣ ਉਦੋਂ ਬਣੀ ਜਦੋਂ ਉਹਨਾਂ ਨੇ ਅਮਿਤਾਬ ਬੱਚਨ, ਅਕਸ਼ੇ ਕੁਮਾਰ ਤੇ ਬੌਬੀ ਦਿਓਲ ਵਰਗੇ ਅਦਾਕਾਰਾਂ ਨਾਲ ਫ਼ਿਲਮ ਅਬ ਤੁਮਾਰ੍ਹੇ ਹਵਾਲੇ ਵਤਨ ਸਾਥੀਓ ਵਿੱਚ ਨਜ਼ਰ ਆਈ ।
Advertisment
publive-image ਇਸ ਫ਼ਿਲਮ ਰਾਹੀਂ ਦਿਵਿਆ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ । ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ਰਾਹੀਂ ਦਿਵਿਆ ਦੀ ਮੁਲਾਕਾਤ ਫ਼ਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨਾਲ ਹੋਈ । ਭਾਵਂੇ ਇਹ ਮੁਲਾਕਾਤ ਵਿਵਾਹਰਿਕ ਸੀ ਪਰ ਪਹਿਲੀ ਹੀ ਨਜ਼ਰ ਵਿੱਚ ਭੂਸ਼ਣ ਦਿਵਿਆ ਨੂੰ ਦਿਲ ਦੇ ਬੈਠੇ । https://www.instagram.com/p/B-RTdRkg-O0/ ਇਸ ਫ਼ਿਲਮ ਤੋਂ ਬਾਅਦ ਦਿਵਿਆ ਨੇ 13 ਫਰਵਰੀ 2005 ਵਿੱਚ ਭੂਸ਼ਣ ਕੁਮਾਰ ਨਾਲ ਵਿਆਹ ਕਰ ਲਿਆ । ਦੋਹਾਂ ਦਾ ਵਿਆਹ ਵੈਸ਼ਨੂੰ ਦੇਵੀ ਕੱਟੜਾ ਵਿੱਚ ਹੋਇਆ । ਭੂਸ਼ਣ ਕੁਮਾਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਦਿਵਿਆ ਕਰੋੜਾਂ ਦੀ ਕੰਪਨੀ ਦੀ ਮਾਲਕਣ ਬਣ ਗਈ । https://www.instagram.com/p/B8iLrr7AgDG/
Advertisment

Stay updated with the latest news headlines.

Follow us:
Advertisment
Advertisment
Latest Stories
Advertisment