Advertisment

ਜਾਣੋ ਦੀਵਾਲੀ 'ਤੇ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਏ ਜਾਣ ਦੀਵੇ, ਮਿਲੇਗਾ ਸ਼ੁਭ ਲਾਭ

author-image
By Rupinder Kaler
New Update
ਜਾਣੋ ਦੀਵਾਲੀ 'ਤੇ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਏ ਜਾਣ ਦੀਵੇ, ਮਿਲੇਗਾ ਸ਼ੁਭ ਲਾਭ
Advertisment
Diwali 2021 : ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਇਸ ਵਾਰ ਦੀਵਾਲੀ 4 ਨਵੰਬਰ ਨੂੰ ਮਨਾਈ ਜਾ ਰਹੀ ਹੈ। ਦੀਵਾਲੀ (Diwali 2021)  'ਤੇ ਸਭ ਤੋਂ ਵੱਡੀ ਰਸਮ ਦੀਵੇ ਜਗਾਉਣ ਦੀ ਹੁੰਦੀ ਹੈ, ਜਿਸ ਨਾਲ ਹਰ ਘਰ ਰੌਸ਼ਨ ਹੋ ਜਾਂਦਾ ਹੈ ਅਤੇ ਇਹ ਹਰ ਇੱਕ ਦੀ ਜ਼ਿੰਦਗੀ ਵਿੱਚ ਹਨੇਰੇ ਨੂੰ ਵੀ ਦੂਰ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਸਮੁੰਦਰ ਮੰਥਨ ਦੌਰਾਨ ਦੇਵੀ ਲਕਸ਼ਮੀ ਦਾ ਜਨਮ ਹੋਇਆ ਸੀ, ਇਸ ਲਈ ਉਨ੍ਹਾਂ ਨੂੰ ਵੀ ਰੌਸ਼ਨੀਆਂ ਨਾਲ ਘਰ ਬੁਲਾਇਆ ਜਾਂਦਾ ਹੈ। ਦੀਵਾਲੀ 'ਤੇ ਆਮ ਤੌਰ 'ਤੇ ਘਿਓ ਜਾਂ ਸਰ੍ਹੋਂ ਦੇ ਤੇਲ ਨਾਲ ਦੀਵੇ ਜਗਾਏ ਜਾਂਦੇ ਹਨ। ਪਰ ਦੀਵਾਲੀ 'ਤੇ ਸਣ ਦੇ ਤੇਲ ਨਾਲ ਦੀਵੇ ਜਗਾਉਣੇ ਚਾਹੀਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤੇਲ ਦੇ ਦੀਵਿਆਂ ਨਾਲ ਲਕਸ਼ਮੀ ਦਾ ਅਸ਼ੀਰਵਾਦ ਪ੍ਰਾਪਤ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਰਾਹੂ ਅਤੇ ਕੇਤੂ ਦੀ ਅਸ਼ੁੱਭ ਦ੍ਰਿਸ਼ਟੀ ਵੀ ਜਲਦੀ ਖਤਮ ਹੋ ਜਾਂਦੀ ਹੈ। publive-image ਹੋਰ ਪੜ੍ਹੋ :
Advertisment
ਯੁਵਰਾਜ ਸਿੰਘ ਦੀ ਸੋਸ਼ਲ ਮੀਡੀਆ ਪੋਸਟ ਨੇ ਮਚਾਇਆ ਤਹਿਲਕਾ, ਲੋਕ ਲਗਾ ਰਹੇ ਹਨ ਇਸ ਤਰ੍ਹਾਂ ਦਾ ਅੰਦਾਜ਼ਾ publive-image ਦੀਵਾਲੀ (Diwali 2021)  'ਤੇ 13 ਦੀਵੇ ਜਗਾਉਣ ਦਾ ਰਿਵਾਜ ਹੈ। ਦੀਵੇ ਦੀ ਲਾਟ ਪੂਰਬ ਵੱਲ ਰੱਖੋ । ਇਸ ਨਾਲ ਉਮਰ ਵਿੱਚ ਵਾਧਾ ਹੁੰਦਾ ਹੈ । ਸੂਰਜ ਡੁੱਬਣ ਤੋਂ ਪਹਿਲਾਂ ਦੀਵੇ ਜਗਾਓ । ਧਨਤੇਰਸ 'ਤੇ ਦੀਵਾਲੀ ਦਾ ਪਹਿਲਾ ਦੀਵਾ ਜਗਾਓ। ਇਸ ਦਾ ਮੂੰਹ ਦੱਖਣ ਵੱਲ ਰੱਖੋ । ਇਹ ਦੀਵਾ ਪੁਰਾਣਾ ਹੋਣਾ ਚਾਹੀਦਾ ਹੈ। ਦੂਸਰਾ ਦੀਵਾ : ਦੀਵਾਲੀ ਵਾਲੇ ਦਿਨ ਮੰਦਰ ਵਿਚ ਗਾਂ ਦੇ ਘਿਓ ਦਾ ਦੀਵਾ ਜਗਾਓ। ਤੀਸਰਾ ਦੀਵਾ: ਦੀਵਾਲੀ ਦੀ ਰਾਤ ਲਕਸ਼ਮੀ ਪੂਜਾ ਦੌਰਾਨ ਦੀਵਾ ਜਗਾਓ। publive-image ਦੀਵਾਲੀ 'ਤੇ ਤੁਲਸੀ ਦੇ ਕੋਲ ਚੌਥਾ ਦੀਵਾ ਜਗਾਉਣਾ ਚਾਹੀਦਾ ਹੈ। ਘਰ ਦੇ ਦਰਵਾਜ਼ੇ ਦੇ ਬਾਹਰ ਪੰਜਵਾਂ ਦੀਵਾ ਜਗਾਓ। ਪਿੱਪਲ ਦੇ ਰੁੱਖ ਦੇ ਹੇਠਾਂ ਦੀਵਾ ਰੱਖੋ। ਘਰ ਦੇ ਨੇੜੇ ਬਣੇ ਮੰਦਰ 'ਚ ਸੱਤਵਾਂ ਦੀਵਾ ਜਗਾਓ। ਘਰ 'ਚ ਕੂੜਾ-ਕਰਕਟ ਰੱਖਣ ਵਾਲੀ ਥਾਂ 'ਤੇ ਅੱਠਵਾਂ ਦੀਵਾ ਜਗਾਓ। ਘਰ ਦੇ ਬਾਥਰੂਮ ਵਿੱਚ ਵੀ ਦੀਵਾ ਜਗਾਓ। ਦੀਵਾਲੀ ਦੇ ਦਸਵੇਂ ਦੀਵੇ ਨੂੰ ਛੱਤ 'ਤੇ ਰੱਖੋ। ਇਸ ਦੀਵੇ ਨੂੰ ਘਰ ਦੀ ਖਿੜਕੀ ਦੇ ਕੋਲ ਰੱਖੋ। 13ਵਾਂ ਦੀਵਾ ਘਰ ਦੇ ਨੇੜੇ ਚੁਰਾਹੇ 'ਤੇ ਰੱਖੋ।
Advertisment

Stay updated with the latest news headlines.

Follow us:
Advertisment
Advertisment
Latest Stories
Advertisment