ਦੀਵਾਲੀ ਤੇ ਸਾਰੇ ਆਪਣੀਆਂ ਕੋਲ ਜਾ ਰਹੇ ਨੇ ਪਰ ਇਹ ਬਜ਼ੁਰਗ ਰਹਿ ਰਿਹਾ ਹੈ ਆਪਣੀਆਂ ਤੋਂ ਦੂਰ ਜਾਣੋ ਕਿਉਂ

written by Pushp Raj | October 20, 2022 05:43pm

Old man is living away from home: ਦੇਸ਼ ਭਰ 'ਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕਿਆਂ ਹਨ। ਜਿਥੇ ਇੱਕ ਪਾਸੇ ਦੀਵਾਲੀ ਦੇ ਇਸ ਖ਼ਾਸ ਮੌਕੇ 'ਤੇ ਵੱਖ-ਵੱਖ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਲੋਕ ਆਪੋ ਆਪਣੇ ਘਰ ਜਾ ਕੇ ਦੀਵਾਲੀ ਮਨਾਉਣਾ ਚਾਹੁੰਦੇ ਹਨ, ਉਥੇ ਹੀ ਇੱਕ 72 ਸਾਲਾ ਬਜ਼ੁਰਗ ਵਿਅਕਤੀ ਆਪਣੇ ਘਰੋਂ ਦੂਰ ਰਹਿ ਕੇ ਕੰਮ ਕਰ ਰਹੇ ਹਨ। ਆਓ ਜਾਣਦੇ ਹਾਂ ਕਿ ਇਹ ਬਜ਼ੁਰਗ ਵਿਅਕਤੀ ਆਪਣੇ ਘਰੋਂ ਦੂਰ ਕਿਉਂ ਰਹਿੰਦੇ ਹਨ।

Image Source : PTC Punjabi

ਇਸ ਬਜ਼ੁਰਗ ਵਿਅਕਤੀ ਦਾ ਨਾਮ ਗੁਰਮੀਤ ਸਿੰਘ ਹੈ। ਗੁਰਮੀਤ ਸਿੰਘ ਦਿੱਲੀ ਵਿੱਚ ਬੱਚਿਆਂ ਦੇ ਖਿਡੌਣੇ, ਲਾਈਟਾਂ ਅਤੇ ਹੋਰਨਾਂ ਛੋਟੇ-ਛੋਟੇ ਸਮਾਨ ਵੇਚਣ ਦਾ ਕੰਮ ਕਰਦੇ ਹਨ। ਜਿਥੇ ਜਿਆਦਾਤਰ ਲੋਕ ਬੁਢਾਪੇ ਨੂੰ ਆਪਣੇ ਜੀਵਨ ਵਿੱਚ ਆਰਾਮ ਦਾ ਸਮਾਂ ਮੰਨਦੇ ਹਨ, ਉਥੇ ਹੀ ਦੂਜੇ ਪਾਸੇ ਗੁਰਮੀਤ ਸਿੰਘ ਇਸ ਉਮਰ ਵਿੱਚ ਵੀ ਕੰਮ ਕਰ ਰਹੇ ਹਨ।

ਪੀਟੀਸੀ ਪੰਜਾਬੀ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਬੁਰਾੜੀ ਦੇ ਵਸਨੀਕ ਹਨ। ਉਹ ਰੋਜ਼ਾਨਾ ਸਕੂਟਰ ਉੱਤੇ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਕੰਮ ਕਰਨ ਆਉਂਦੇ ਹਨ। ਉਨ੍ਹਾਂ ਦੇ ਇਸ ਸਫ਼ਰ ਦਾ ਸਿਲਸਿਲਾ ਪਿਛਲੇ 10 ਸਾਲਾਂ ਤੋਂ ਲਗਾਤਾਰ ਜਾਰੀ ਹੈ।

Image Source : PTC Punjabi

ਗੁਰਮੀਤ ਸਿੰਘ ਆਖ਼ਿਰ ਆਪਣੇ ਘਰ ਤੋਂ ਇਨ੍ਹੀਂ ਦੂਰ ਕਿਉਂ ਰਹਿ ਰਹੇ ਹਨ। ਇਸ ਬਾਰੇ ਉਹ ਦੱਸਦੇ ਹਨ ਕਿ ਉਹ ਇੱਕ ਸਿੱਖ ਹਨ ਤੇ ਉਹ ਨਿਤਨੇਮ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ। ਉਹ ਗੁਰਬਾਣੀ ਸਰਵਨ ਕਰਨਾ ਬੇਹੱਦ ਪਸੰਦ ਕਰਦੇ ਹਨ। ਉਨ੍ਹਾਂ ਦੇ ਬੱਚੇ ਅਤੇ ਪਰਿਵਾਰਕ ਮੈਂਬਰ ਬੇਹੱਦ ਚੰਗੇ ਹਨ।

ਗੁਰਮੀਤ ਸਿੰਘ ਕਹਿੰਦੇ ਹਨ ਕਿ ਉਹ ਗੁਰਬਾਣੀ ਸੁਨਣਾ ਪਸੰਦ ਕਰਦੇ ਹਨ। ਉਹ ਰੋਜ਼ਾਨਾ ਗੁਰਬਾਣੀ ਵੇਖਣਾ ਚਾਹੁੰਦੇ ਹਨ, ਪਰ ਬੱਚਿਆਂ ਨੂੰ ਮੌਜੂਦਾ ਸਮੇਂ ਦੇ ਟੀਵੀ ਸੀਰੀਅਲਸ ਤੇ ਫ਼ਿਲਮਾਂ ਵੇਖਣਾ ਪਸੰਦ ਹੈ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਕਲੇਸ਼ ਨਹੀਂ ਚਾਹੁੰਦੇ, ਇਸ ਲਈ ਉਹ ਇਹ ਕੰਮ ਕਰਦੇ ਹਨ। ਇਸ ਨਾਲ ਨਾਂ ਤਾਂ ਉਨ੍ਹਾਂ ਨੂੰ ਅਤੇ ਨਾਂ ਹੀ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਤੇ ਨਾਂ ਹੀ ਘਰ ਵਿੱਚ ਕੋਈ ਕਲੇਸ਼ ਹੁੰਦਾ ਹੈ। ਇਸ ਰਾਹੀਂ ਉਹ ਗੁਰਬਾਣੀ ਵੀ ਸੁਣ ਲੈਂਦੇ ਹਨ ਤੇ ਖ਼ੁਦ ਦਾ ਕੰਮ ਵੀ ਕਰ ਲੈਂਦੇ ਹਨ। ਗੁਰਮੀਤ ਸਿੰਘ ਆਪਣੇ ਖੁਸ਼ਮਿਜਾਜ਼ ਤੇ ਨਿਮਰ ਸੁਭਾਅ ਦੇ ਨਾਲ ਆਪਣੇ ਗਾਹਕਾਂ ਤੇ ਬਜ਼ਾਰ ਦੇ ਦੁਕਾਨਦਾਰਾਂ ਦਾ ਵੀ ਦਿੱਲ ਜਿੱਤ ਚੁੱਕੇ ਹਨ।

Image Source : PTC Punjabi

ਹੋਰ ਪੜ੍ਹੋ: ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੈਸ਼ਾਲੀ ਠੱਕਰ ਦੀ ਆਖ਼ਰੀ ਵੀਡੀਓ, ਵੇਖੋ ਵੀਡੀਓ

ਆਪਣੀ ਇਸ ਕਹਾਣੀ ਦੇ ਜ਼ਰੀਏ ਗੁਰਮੀਤ ਸਿੰਘ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਜੇਕਰ ਵਿਅਕਤੀ ਚਾਹੇ ਤਾਂ ਉਹ ਆਪਣੇ ਵਿਗੜੇ ਹਲਾਤਾਂ ਨੂੰ ਵੀ ਸੰਜਮ ਨਾਲ ਠੀਕ ਕਰ ਸਕਦਾ ਹੈ। ਇਸ ਦੇ ਨਾਲ ਉਹ ਲੋਕਾਂ ਨੂੰ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜਿਉਣ ਅਤੇ ਕਿਰਤ ਕਮਾਈ ਕਰਨ ਦਾ ਸੰਦੇਸ਼ ਦੇ ਰਹੇ ਹਨ। ਪੀਟੀਸੀ ਪੰਜਾਬੀ ਇਸ ਬਜ਼ੁਰਗ ਗੁਰ ਸਿੱਖ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ।

You may also like