ਦੀਆ ਮਿਰਜ਼ਾ ਨੇ ਆਪਣੇ ਬੇਟੇ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਲਿਖਿਆ ਭਾਵੁਕ ਨੋਟ

written by Rupinder Kaler | August 13, 2021

ਦੀਆ ਮਿਰਜ਼ਾ (diya-mirza) ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਬੇਟੇ ਅਵਯਾਨ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਭਾਵੇਂ ਇਸ ਫੋਟੋ ਵਿੱਚ ਦੀਆ ਨੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਪਰ ਬੱਚੇ ਦੀ ਮਸੂਮੀਅਤ ਸਾਫ਼ ਵੇਖੀ ਜਾ ਸਕਦੀ ਹੈ। ਇਸ ਤਸਵੀਰ ਵਿੱਚ ਅਵਯਾਨ ਦੇ ਛੋਟੇ ਹੱਥ ਦੇਖੇ ਜਾ ਸਕਦੇ ਹਨ। ਫੋਟੋ ਸ਼ੇਅਰ ਕਰਦੇ ਹੋਏ ਦੀਆ (diya-mirza)  ਨੇ ਕੈਪਸ਼ਨ 'ਚ ਲਿਖਿਆ, "ਅਸੀਂ #ਵਰਲਡ ਐਲੀਫੈਂਟ ਡੇ ਇਸ ਤਰ੍ਹਾਂ ਮਨਾ ਰਹੇ ਹਾਂ।"

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਨੀਤੀ ਟੇਲਰ ਨੇ ਵੈਡਿੰਗ ਐਨੀਵਰਸਿਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕ ਦੇ ਰਹੇ ਵਧਾਈ

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੀਆ ਨੇ ਬੇਟੇ ਦੇ ਨਾਂ ਦਾ ਐਲਾਨ ਕਰਦੇ ਹੋਏ ਲਿਖਿਆ ਸੀ, ''ਇੱਕ ਐਲੀਜ਼ਾਬੇਥਨ ਸਟੋਨ ਦੀ ਕਹਾਣੀ ਅਨੁਸਾਰ ... ਇੱਕ ਬੱਚੇ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਦਾ ਮਤਲਬ ਹੈ ਕਿ ਤੁਸੀਂ ਇਹ ਫੈਸਲਾ ਕਰ ਲਿਆ ਹੈ ਕਿ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮ ਰਿਹਾ ਹੈ। ਇਹ ਸ਼ਬਦ ਮੇਰੀ ਅਤੇ ਵੈਭਵ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸੰਪੂਰਨ ਹਨ। ਸਾਡੇ ਦਿਲ ਦੀ ਧੜਕਣ, ਸਾਡੇ ਬੇਟੇ ਅਵਯਾਨ ਆਜ਼ਾਦ ਰੇਖੀ ਦਾ ਜਨਮ 14 ਮਈ ਨੂੰ ਹੋਇਆ ਸੀ।

 

View this post on Instagram

 

A post shared by Dia Mirza (@diamirzaofficial)

ਅਵਯਾਨ ਇਸ ਦੁਨੀਆਂ ਤੇ ਜਲਦੀ ਆਇਆ ਅਤੇ ਉਦੋਂ ਤੋਂ ਹੀ ਨਰਸਾਂ ਅਤੇ ਡਾਕਟਰ ਆਈਸੀਯੂ ਵਿੱਚ ਉਸਦੀ ਦੇਖਭਾਲ ਕਰ ਰਹੇ ਸਨ। ਅਭਿਨੇਤਰੀ (diya-mirza)   ਨੇ ਅੱਗੇ ਦੱਸਿਆ ਕਿ ਉਸ ਨੂੰ ਗਰਭ ਅਵਸਥਾ ਦੌਰਾਨ ਸਮੱਸਿਆ ਸੀ, ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ, ਪਰ ਸਹੀ ਸਮੇਂ 'ਤੇ ਡਾਕਟਰਾਂ ਨੇ ਉਸ ਦਾ ਸੀ-ਸੈਕਸ਼ਨ ਕੀਤਾ ਅਤੇ ਅਵਯਾਨ ਦੀ ਡਿਲੀਵਰੀ ਕਰ ਦਿੱਤੀ ਗਈ’।

0 Comments
0

You may also like