ਡੀਜੇ ਫਲੋ ਤੇ ਹੈਪੀ ਰਾਏਕੋਟੀ ਦਾ ਨਵਾਂ ਗੀਤ ‘Mannda Ee Ni’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | May 28, 2021

ਮਿਊਜ਼ਿਕ ਪ੍ਰੋਡਿਊਸਰ ਗਾਇਕ ਡੀਜੇ ਫਲੋ (Dj Flow ) ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ‘ਮੰਨਦਾ ਈ ਨਹੀਂ’ (‘Mannda Ee Ni’) ਟਾਈਟਲ ਹੇਠ ਉਹ ਚੱਕਵੀ ਬੀਟ ਵਾਲਾ ਰੋਮਾਂਟਿਕ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਡੀਜੇ ਫਲੋ ਤੇ ਹੈਪੀ ਰਾਏਕੋਟੀ ਨੇ ਮਿਲਕੇ ਗਾਇਆ ਹੈ।

dj flow image Image Source-youtube

ਹੋਰ ਪੜ੍ਹੋ : ਪਹਿਲੀ ਵਾਰ ਸਾਹਮਣੇ ਆਈ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਪੂਰੇ ਪਰਿਵਾਰ ਦੀ ਤਸਵੀਰ, ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ

happy raikoti image Image Source-youtube

ਇਸ ਗੀਤ ਦੇ ਬੋਲ ਖੁਦ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਮਿਊਜ਼ਿਕ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਡੀਜੇ ਫਲੋ, ਹੈਪੀ ਰਾਏਕੋਟੀ ਤੇ ਫੀਮੇਲ ਮਾਡਲ Karishma Lala Sharma । ਅਰਵਿੰਦਰ ਖਹਿਰਾ ਵੱਲੋਂ ਇਸ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। Hashtag Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of dj flow and happy raikoti new song mannda ee ni Image Source-youtube

ਡੀਜੇ ਫਲੋ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਹਾਲ ਹੀ ‘ਚ ਉਹ ‘Yes Or No’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸੀ।  ਇਸ ਤੋਂ ਇਲਾਵਾ ਉਹ ਆਪਣੀ ਸੰਗੀਤਕ ਧੁਨਾਂ ਦੇ ਨਾਲ ਕਈ ਨਾਮੀ ਗਾਇਕਾਂ ਦੇ ਗੀਤਾਂ ਨੂੰ ਚਾਰ ਚੰਨ ਲਗਾ ਚੁੱਕੇ ਨੇ।

You may also like