ਫਿਰੋਜ਼ ਖਾਨ ਦਾ ਨਵਾਂ ਗੀਤ ‘ਡੀਜੇ ਉੱਤੇ ਨੱਚ ਕੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਭਜਨ ਥਿੰਦ ਨੇ ਲਿਖੇ ਨੇ । ਇਸ ਗੀਤ ਨੂੰ ਫਿਰੋਜ਼ ਖਾਨ ਨੇ ਆਪਣੀ ਖੁਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ ,ਇਹ ਇਕ ਪਾਰਟੀ ਗੀਤ ਹੈ । ਜਿਸ ‘ਚ ਵਿਆਹ ‘ਚ ਲੱਗੀਆਂ ਰੌਣਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਵਧੀਆ ਸੰਜੋਗ ਮਿਲਣ ਨਾਲ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਨੇ ।
ਕਿਉਂਕਿ ਜੇ ਸੰਜੋਗ ਵਧੀਆ ਰਲ ਜਾਣ ਤਾਂ ਜ਼ਿੰਦਗੀ ਜਿਉਣੀ ਬਹੁਤ ਹੀ ਅਸਾਨ ਹੋ ਜਾਂਦੀ ਹੈ । ਇਸ ਗੀਤ ਦੇ ਵੀਡਿਓ ਨੂੰ ਵੀ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਫਿਲਮਾਇਆ ਗਿਆ ਹੈ । ਜਿਸ ‘ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲ ਰਿਹਾ ਹੈ ।

feroz khan new song
ਫਿਰੋਜ਼ ਖਾਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਜਿਹੜਾ ਵੀ ਗੀਤ ਗਾਇਆ ਉਹ ਲੋਕਾਂ ‘ਚ ਕਾਫੀ ਮਕਬੂਲ ਹੋਇਆ ਹੈ । ਫਿਰੋਜ਼ ਖਾਨ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ । ਦੋਸਤਾਂ ਦੀ ਹੱਲਾਸ਼ੇਰੀ ਦਿੱਤੀ ਤਾਂ ਉਨ੍ਹਾਂ ਨੇ ਕਾਲਜ ‘ਚ ਦਾਖਲਾ ਲਿਆ ਅਤੇ ਇਸੇ ਦੌਰਾਨ ਉਨ੍ਹਾਂ ਨੇ ‘ਤੇਰੀ ਮੈਂ ਹੋ ਨਾ ਸਕੀ’ ਨਾਂਅ ਦੀ ਐਲਬਮ ਕੱਢੀ ।

feroz khan new song
ਉਹ ਆਪਣੀ ਸਭ ਤੋਂ ਵੱਡੀ ਗੁਰੂ ਆਪਣੀ ਮਾਂ ਨੁੰ ਮੰਨਦੇ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਜਿਉਣ ਦੀ ਜਾਚ ਸਿਖਾਈ ਅਤੇ ਗਾਉਣ ਦੀ ਗੁੜ੍ਹਤੀ ਵੀ ਦਿੱਤੀ । ਕਿਉਂਕਿ ਉਨ੍ਹਾਂ ਦੇ ਨਾਨਕੇ ਸਾਰੇ ਕੱਵਾਲ ਹਨ ।

feroz khan new song