ਗਾਇਕੀ ਦੇ ਖੇਤਰ ਵਿੱਚ ਵੱਡੇ ਰਿਕਾਰਡ ਬਨਾਉਣ ਵਾਲੀ ਮਿਸ ਪੂਜਾ ਦਾ ਨਵਾਂ ਗਾਣਾ ਆ ਰਿਹਾ ਹੈ ਸਭ ਨੂੰ ਪਸੰਦ

written by Rupinder Kaler | July 03, 2020

ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ ‘ਡੀਜੇ ਵੱਜਦਾ’ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲੇ ਲੋਕ ਕਾਫੀ ਪਸੰਦ ਕਰ ਰਹੇ ਹਨ । ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ Binder Nawepindia ਨੇ ਲਿਖੇ ਹਨ ਜਦੋਂ ਕਿ ਵੀਡੀਓ Jcee Dhanoa ਨੇ ਤਿਆਰ ਕੀਤਾ ਹੈ । ਗੀਤ ਨੂੰ ਮਿਊਜ਼ਿਕ Juss Musik ਨੇ ਦਿੱਤਾ ਹੈ । ਮੇਲ ਆਰਟਿਸਟ ਦੇ ਤੌਰ ਤੇ ਅਭਿਸ਼ੇਕ ਕੁਮਾਰ ਨੇ ਕੰਮ ਕੀਤਾ ਹੈ ।

https://www.instagram.com/p/CCK0Y9lgH8z/

ਮਿਸ ਪੂਜਾ ਦਾ ਇਹ ਗਾਣਾ ਡਾਂਸਿੰਗ ਸੌਂਗ ਹੈ, ਜਿਹੜਾ ਕਿ ਹਰ ਇੱਕ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦਾ ਹੈ । ਮਿਸ ਪੂਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਾਲ ਹੀ ਵਿੱਚ ਵਰਲਡ ਰਿਕਾਰਡ ਕਾਇਮ ਕੀਤਾ ਹੈ ।

https://www.instagram.com/p/CCFog3og1Ir/

ਇਸ ਰਿਕਾਰਡ ਦੇ ਨਾਲ ਉਹ ਦੁਨੀਆਂ ਦੀ ਸਭ ਤੋਂ ਵੱਧ ਗਾਣਾ ਗਾਉਣ ਵਾਲੀ ਗਾਇਕਾ ਬਣ ਗਈ ਹੈ । ਇਸ ਤੋਂ ਇਲਾਵਾ ਉਹਨਾਂ ਨੇ ਸਭ ਤੋਂ ਵੱਧ ਮਿਊਜ਼ਿਕ ਐਲਬਮ ਵਿੱਚ ਗਾਇਆ ਹੈ ਤੇ ਸਭ ਤੋਂ ਵੱਧ ਮਿਊਜ਼ਿਕ ਵੀਡੀਓ ਵਿੱਚ ਕੰਮ ਕੀਤਾ ਹੈ ।

https://www.instagram.com/p/CCISwv1AeQb/

0 Comments
0

You may also like