‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਇਸ ਪ੍ਰਤੀਭਾਗੀ ਦੀ ਪ੍ਰਫਾਰਮੈਂਸ ਦੇਖ ਕੇ ਮਿਸ ਪੂਜਾ ਹੋਈ ਭਾਵੁਕ

Written by  Rupinder Kaler   |  January 18th 2020 02:02 PM  |  Updated: January 18th 2020 02:02 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਇਸ ਪ੍ਰਤੀਭਾਗੀ ਦੀ ਪ੍ਰਫਾਰਮੈਂਸ ਦੇਖ ਕੇ ਮਿਸ ਪੂਜਾ ਹੋਈ ਭਾਵੁਕ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਲਗਾਤਾਰ ਪੜ੍ਹਾਅ ਦਰ ਪੜ੍ਹਾਅ ਅੱਗੇ ਵੱਧਦਾ ਜਾ ਰਿਹਾ ਹੈ । ਸੰਗੀਤ ਦਾ ਇਹ ਮਹਾ-ਮੁਕਾਬਲਾ ਸੈਮੀਫਾਈਨਲ ਰਾਊਂਡ ਵਿੱਚ ਪਹੁੰਚ ਗਿਆ ਹੈ । ਇਸ ਰਾਊਂਡ ਵਿੱਚ 8 ਪ੍ਰਤੀਭਾਗੀ ਵਾਇਸ ਆਫ਼ ਪੰਜਾਬ ਬਣਨ ਲਈ ਪੂਰਾ ਜ਼ੋਰ ਲਗਾ ਰਹੇ ਹਨ ।ਇਸ ਰਾਊਂਡ ਵਿੱਚ ਛੋਟੀ ਜਿਹੀ ਗਲਤੀ ਕਿਸੇ ਵੀ ਪ੍ਰਤੀਭਾਗੀ ਨੂੰ ਸ਼ੋਅ ਵਿੱਚੋਂ ਬਾਹਰ ਕਰ ਸਕਦੀ ਹੈ ।

   ਇਸ ਰਾਊਂਡ ਵਿੱਚ ਪਹੁੰਚਿਆ ਹਰ ਪ੍ਰਤੀਭਾਗੀ ਸੁਰ ਤੇ ਸੰਗੀਤ ਨਾਲ ਇਸ ਤਰ੍ਹਾਂ ਖੇਡਦਾ ਹੈ ਕਿ ਹੋਈ ਮੰਤਰ ਮੁਗਧ ਹੋ ਜਾਂਦਾ ਹੈ । ਇਹਨਾਂ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਹੈ ਪਰ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਫਾਈਨਲ ’ਚ ਉਹ ਪ੍ਰਤੀਭਾਗੀ ਹੀ ਪਹੁੰਚੇਗਾ, ਜਿਸ ਦੀ ਆਵਾਜ਼ ’ਚ ਦਮ ਹੋਵੇਗਾ ਕੌਣ ਹੈ ਉਹ ਖੁਸ਼ਕਿਸਮਤ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network