Advertisment

ਧਾਰਮਿਕ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਦਾ ਦੂਸਰਾ ਗੀਤ 'ਦੋ ਤਲਵਾਰਾਂ' ਰਿਲੀਜ਼

author-image
By Rupinder Kaler
New Update
ਧਾਰਮਿਕ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਦਾ ਦੂਸਰਾ ਗੀਤ 'ਦੋ ਤਲਵਾਰਾਂ' ਰਿਲੀਜ਼
Advertisment
5 ਜੂਨ ਨੂੰ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਧਾਰਮਿਕ ਐਨੀਮੇਟਿਡ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਦਾ ਦੂਸਰਾ ਗੀਤ 'ਦੋ ਤਲਵਾਰਾਂ' ਰਿਲੀਜ਼ ਹੋ ਗਿਆ ਹੈ । ਇਹ ਗੀਤ ਮੋ. ਇਰਸ਼ਾਦ ਨੇ ਗਾਇਆ ਹੈ ਜਦੋਂ ਕਿ ਕੁਲਜੀਤ ਸਿੰਘ ਨੇ ਇਸ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਹੈ । ਹਰਵਿੰਦਰ ਸਿੰਘ ਨੇ ਇਸ ਗੀਤ ਵਿੱਚ ਸਾਰੰਗੀ ਵਜਾਈ ਹੈ ।
Advertisment
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਦਾ ਟਾਈਟਲ ਟਰੈਕ 'ਮੀਰੀ-ਪੀਰੀ' ਰਿਲੀਜ਼ ਕੀਤਾ ਗਿਆ ਸੀ । ਇਸ ਗੀਤ ਨੂੰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਗਾਇਆ ਸੀ । ਇਹ ਪਹਿਲਾ ਮੌਕਾ ਹੈ ਜਦੋਂ ਕੈਲਾਸ਼ ਖੇਰ ਨੇ ਕਿਸੇ ਧਾਰਮਿਕ ਫ਼ਿਲਮ ਲਈ ਗਾਣਾ ਗਾਇਆ ਹੈ ।ਇਸ ਗਾਣੇ ਦੇ ਬੋਲ ਗੀਤਕਾਰ ਬੀਰ ਸਿੰਘ ਵੱਲੋਂ ਲਿਖੇ ਗਏ ਹਨ ਜਦੋਂ ਕਿ ਕੁਲਜੀਤ ਸਿੰਘ ਵੱਲੋਂ ਇਸ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ ।
Advertisment
ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਧਾਰੀਆਂ ਦੋ ਤਲਵਾਰਾਂ ਤੇ ਅਧਾਰਿਤ ਹੈ । ਐਨੀਮੇਸ਼ਨ ਨਾਲ ਬਣਾਈ ਇਸ ਫ਼ਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਫ਼ਿਲਮ ਦਾ ਨਿਰਮਾਣ ਇਸ ਲਈ ਕੀਤਾ ਹੈ ਤਾਂ ਜੋ ਉਹ ਲੋਕ ਵੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਜਿਹੜੇ ਇਸ ਤੋਂ ਜਾਣੂ ਨਹੀਂ ਹਨ ।
ਫ਼ਿਲਮ ਨਿਰਮਾਤਾਂ ਮੁਤਾਬਿਕ ਇਸ ਫ਼ਿਲਮ ਨੂੰ ਦੇਖਕੇ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਜਾਣ ਸਕਣਗੇ ਉੱਥੇ ਇਹ ਵੀ ਜਾਣ ਸਕਣਗੇ ਕਿ ਉਹਨਾਂ ਨੇ ਦੋ ਤਲਵਾਰਾਂ ਕਿਉਂ ਧਾਰਨ ਕੀਤੀਆਂ ਸਨ । ਛਟਮਪੀਰ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਇਸ ਫ਼ਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ । ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਤੇ ਨਵਦੀਪ ਕੌਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ।
 
Advertisment

Stay updated with the latest news headlines.

Follow us:
Advertisment
Advertisment
Latest Stories
Advertisment