ਕੀ ਤੁਸੀਂ ਜਾਣਦੇ ਹੋ ਗੁਰਲੇਜ਼ ਅਖ਼ਤਰ ਦੇ ਪਰਿਵਾਰ ਬਾਰੇ,ਉਨ੍ਹਾਂ ਦੀ ਭੈਣ ਅਤੇ ਭਰਾ ਵੀ ਹਨ ਵੱਡੇ ਗਾਇਕ  

Written by  Shaminder   |  April 11th 2019 01:44 PM  |  Updated: April 11th 2019 01:44 PM

ਕੀ ਤੁਸੀਂ ਜਾਣਦੇ ਹੋ ਗੁਰਲੇਜ਼ ਅਖ਼ਤਰ ਦੇ ਪਰਿਵਾਰ ਬਾਰੇ,ਉਨ੍ਹਾਂ ਦੀ ਭੈਣ ਅਤੇ ਭਰਾ ਵੀ ਹਨ ਵੱਡੇ ਗਾਇਕ  

ਗਾਇਕਾ ਗੁਰਲੇਜ਼ ਅਖ਼ਤਰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਹਨ । ਗਾਇਕੀ ਦੇ ਖੇਤਰ 'ਚ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਗੁਰਲੇਜ਼ ਅਖ਼ਤਰ ਨੂੰ ਇੱਕ ਲੰਬਾ ਸਮਾਂ ਸੰਘਰਸ਼ ਕਰਨਾ ਪਿਆ ਸੀ ।ਉਨ੍ਹਾਂ ਨੇ ਬਚਪਨ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਦਿਨ-ਬ-ਦਿਨ ਉਨ੍ਹਾਂ ਦੀ ਗਾਇਕੀ 'ਚ ਨਿਖਾਰ ਆਉਂਦਾ ਗਿਆ ਅਤੇ ਅੱਜ ਉਨ੍ਹਾਂ ਦਾ ਨਾਂਅ ਕਾਮਯਾਬ ਗਾਇਕਾਂ ਦੀ ਸੂਚੀ 'ਚ ਸ਼ੁਮਾਰ ਹੈ ।ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖ਼ਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ । ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਗੁਰਲੇਜ਼ ਅਖ਼ਤਰ ਇੱਕ ਅਜਿਹੇ ਗਾਇਕਾ ਹਨ । ਜਿਨ੍ਹਾਂ ਨੇ ਆਪਣੀ ਛੋਟੀ ਜਿਹੀ ਉਮਰ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।

ਹੋਰ ਵੇਖੋ:ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਨੇ ਦਿੱਤੀ ਪਰਫਾਰਮੈਂਸ

https://www.youtube.com/watch?v=yW10irX4BDI

ਕਿਉਂਕਿ ਬਚਪਨ ‘ਚ ਹੀ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ । ਜਿਸ ਤੋਂ ਬਾਅਦ ਘਰ ‘ਚ ਵੱਡੀ ਹੋਣ ਕਾਰਨ ਉਨ੍ਹਾਂ ‘ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਅਤੇ ਉਨ੍ਹਾਂ ਨੇ ਗਾਇਕੀ ‘ਚ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕੀਤੀ ਅਤੇ ਅੱਠਵੀਂ ਜਮਾਤ ‘ਚ ਪੜਨ ਦੌਰਾਨ ਹੀ ਉਨ੍ਹਾਂ ਦੀ ਪਹਿਲੀ ਕੈਸੇਟ ਆ ਗਈ ਸੀ ।

ਹੋਰ ਵੇਖੋ:ਸੁਰਜੀਤ ਭੁੱਲਰ –ਗੁਰਲੇਜ਼ ਅਖਤਰ ‘ਤੇ ਵਰ੍ਹਿਆ ਖੁਸ਼ੀਆਂ ਦਾ ਮੀਂਹ

https://www.youtube.com/watch?v=2zQuvi3w7hQ

ਪਰ ਅਜਿਹੇ ਬਹੁਤ ਹੀ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਉਨ੍ਹਾਂ ਦੇ ਭਰਾ ਅਤੇ ਇੱਕ ਭੈਣ ਵੀ ਗਾਇਕੀ ਦੇ ਖੇਤਰ 'ਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰ ਬਾਰੇ ਦੱਸਾਂਗੇ ,ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਇੱਕ ਭੈਣ ਜੈਸਮੀਨ ਅਖ਼ਤਰ ਵੀ ਚੰਗੇ ਗਾਇਕਾ ਹਨ ਅਤੇ ਉਨ੍ਹਾਂ ਦੇ ਦੋ ਭਰਾ ਵੀ ਗਾਇਕ ਹਨ । ਸਾਹਿਲ ਅਖ਼ਤਰ ਅਤੇ ਸ਼ਹਿਨਾਜ਼ ਅਖ਼ਤਰ ਵੀ ਗਾਇਕੀ ਦੇ ਗੁਰ ਜਾਣਦੇ ਨੇ ਅਤੇ ਬਹੁਤ ਵਧੀਆ ਗਾਇਕ ਹਨ ।

ਹੋਰ ਵੇਖੋ: ਗੁਰਲੇਜ਼ ਅਖ਼ਤਰ ਦੇ ਇਹਨਾਂ ਗਾਣਿਆਂ ਦੇ ਹਿੱਟ ਹੋਣ ਪਿੱਛੇ ਵੱਖਰਾਂ ਟਾਈਟਲ ਜਾਂ ਫਿਰ ਗੁਰਲੇਜ਼ ਅਖ਼ਤਰ ਦੀ ਅਵਾਜ਼ ! ਵੀਡਿਓ ਦੇਖ ਕੇ ਦੱਸੋ

https://www.youtube.com/watch?v=PJk7qCIaQqs

ਆਪਣੀ ਭੈਣ ਗੁਰਲੇਜ਼ ਅਖ਼ਤਰ ਦੀ ਤਰ੍ਹਾਂ ਇਹ ਦੋਵੇਂ ਭਰਾ ਵੀ ਸੁਰਾਂ ਦੇ ਸਰਤਾਜ ਹਨ । ਦੋਵਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਤਿੰਨ 'ਚ ਪਰਫਾਰਮ ਵੀ ਕੀਤਾ ਸੀ । ਦੋਵਾਂ ਨੇ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਕਾਫੀ ਗਾ ਕੇ ਜੱਜਾਂ ਦਾ ਦਿਲ ਜਿੱਤਿਆ ।ਇਸ ਤੋਂ ਇਲਾਵਾ ਨਿੱਜੀ ਚੈਨਲ ਦੇ ਰਿਆਲਿਟੀ ਸ਼ੋਅ 'ਚ ਵੀ ਹਿੱਸਾ ਲੈ ਚੁੱਕੇ ਨੇ।

ਹੋਰ ਵੇਖੋ: ਗੁਰਲੇਜ਼ ਅਖ਼ਤਰ ਨੇ ਗਾਇਆ ਗੀਤ ਅਤੇ ਉਨ੍ਹਾਂ ਦੇ ਪੁੱਤਰ ਨੇ ਕੀਤਾ ਡਾਂਸ

https://www.youtube.com/watch?v=isTKTbSLM84

ਜੇ ਉਨ੍ਹਾਂ ਦੀ ਭੈਣ ਜੈਸਮੀਨ ਅਖ਼ਤਰ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਕਈ ਗੀਤ ਗਾ ਚੁੱਕੇ ਨੇ 'ਟੁੱਟ ਪੈਣੀਆਂ',ਗੁੱਤ ਤੇ ਰੁਮਾਲ ,ਲਾਲ ਮਰੂਤੀ,ਐਪਲ ਦੇ ਰੰਗ ਵਰਗੀ ਸਣੇ ਕਈ ਗੀਤ ਗਾ ਚੁੱਕੇ ਹਨ ਅਤੇ ਉਨ੍ਹਾਂ ਦੀ ਅਵਾਜ਼ ਚੋਂ ਗੁਰਲੇਜ਼ ਅਖ਼ਤਰ ਦੀ ਅਵਾਜ਼ ਦੀ ਝਲਕ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network