ਹਾਰਬੀ ਸੰਘਾ ਦੇ ਨਾਲ ਨਜ਼ਰ ਆ ਰਹੇ ਇਸ ਸ਼ਖਸ ਨੂੰ ਕੀ ਤੁਸੀਂ ਪਛਾਣਿਆ !

written by Shaminder | August 07, 2021

ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਸਮੇਂ ‘ਚ ਮਸ਼ਹੂਰ ਕਾਮੇਡੀਅਨ ਰਹੇ ਚਾਚਾ ਰੌਣਕੀ ਰਾਮ ਉਰਫ਼ ਬਲਵਿੰਦਰ ਵਿੱਕੀ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਾਰਬੀ ਸੰਘਾ ਨੇ ਲਿਖਿਆ ਕਿ ‘ਗ੍ਰੇਟ ਕਾਮੇਡੀਅਨ ਗ੍ਰੇਟ ਪਰਸਨੈਲਿਟੀ ਸਾਡੇ ਗੁਰੂ ਜੀ ਚਾਚਾ ਰੌਣਕੀ ਰਾਮ ਦੇ ਨਾਲ ਚਾਹ ਦਾ ਕੱਪ ਇਨਜੁਆਏ ਕਰਦੇ ਹੋਏ, ਵਾਹਿਗੁਰੂ ਸਭ ਦਾ ਭਲਾ ਕਰਨ’। ਚਾਚਾ ਰੌਣਕੀ ਰਾਮ ਨੇ ਆਪਣੀ ਕਾਮੇਡੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ ।

Harby -min Image From Instagram

ਹੋਰ ਪੜ੍ਹੋ : ਅੱਜ ਸ਼ਾਮ ਆਨੰਦ ਮਾਣੋ ਪੀਟੀਸੀ ਪੰਜਾਬੀ ਦੇ ਸੂਫ਼ੀ ਕੰਸਰਟ ਦਾ 

Balwinder vicky -min (1) Image From Instagram

ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਇੱਕ ਅਜਿਹਾ ਨਾਂਅ ਜਿਸ ਨੇ ਉਸ ਸਮੇਂ ਆਪਣੀ ਪਛਾਣ ਬਣਾਈ ਸੀ । ਜਿਸ ਸਮੇਂ ਕਿਸੇ ਵੀ ਕਲਾਕਾਰ ਨੂੰ ਆਪਣਾ ਹੁਨਰ ਵਿਖਾਉਣ ਲਈ ਇੱਕ ਲੰਬਾ ਸੰਘਰਸ਼ ਕਰਨਾ ਪੈਂਦਾ ਸੀ । ਦੂਰਦਰਸ਼ਨ 'ਤੇ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਵਾਲੀ ਇਹ ਸ਼ਖਸੀਅਤ ਜਲੰਧਰ ਦੇ ਰਹਿਣ ਵਾਲੇ ਹਨ ।ਉਨ੍ਹਾਂ ਨੂੰ ਜ਼ਿਆਦਾਤਰ ਲੋਕ ਚਾਚਾ ਰੌਣਕੀ ਰਾਮ ਦੇ ਨਾਂਅ ਨਾਲ ਜਾਣਦੇ ਹਨ ।

Harby Sangha ,-min Image From Instagram

ਬਲਵਿੰਦਰ ਵਿੱਕੀ ਖਾਣਪੀਣ ਦੇ ਬੇਹੱਦ ਸ਼ੌਕੀਨ ਹਨ ਅਤੇ ਖਾਣਾ ਬਨਾਉਣ ਦੇ ਵੀ ਸ਼ੌਕੀਨ ਹਨ ਪਨੀਰ ਟਿੱਕਾ ਅਤੇ ਮਸ਼ਰੂਮ ਟਿੱਕਾ ਬਹੁਤ ਵਧੀਆ ਬਣਾਉਂਦੇ ਨੇ ਅਤੇ ਟਿੱਕਾ ਬਨਾਉਣ 'ਚ ਉਹ ਏਨੇ ਮਾਹਿਰ ਨੇ ਕਿ ਵੱਡੇ ਵੱਡੇ ਸ਼ੈੱਫ ਨੂੰ ਉਹ ਮਾਤ ਦਿੰਦੇ ਨੇ ।ਉਨ੍ਹਾਂ ਦੀਆਂ ਚਾਰ ਭੈਣ ਹਨ ਅਤੇ ਉਨ੍ਹਾਂ ਦੇ ਬੇਟੇ ਨੇ ਥਾਪਰ ਕਾਲਜ ਪਟਿਆਲਾ ਤੋਂ ਬੀਟੈਕ ਕੀਤੀ ਹੈ। ਰੇਨੂ ਆਹਲੂਵਾਲੀਆ ਉਨ੍ਹਾਂ ਦੀ ਪਤਨੀ ਦਾ ਨਾਂਅ ਹੈ , ਚਾਰ ਭੈਣਾਂ ਦੇ ਉਹ ਵੱਡੇ ਭਰਾ ਨੇ ।

 

View this post on Instagram

 

A post shared by Harby Sangha (@harbysangha)

0 Comments
0

You may also like