ਕੋਰੋਨਾ ਮਰੀਜ਼ਾਂ ਨੂੰ ਖੁਸ਼ ਕਰਨ ਲਈ ਡਾਕਟਰਾਂ ਤੇ ਨਰਸਾਂ ਨੇ ਕੀਤਾ ਸਲਮਾਨ ਖ਼ਾਨ ਦੇ ਗਾਣੇ ’ਤੇ ਡਾਂਸ

written by Rupinder Kaler | May 18, 2021

ਕੋਰੋਨਾ ਦੀ ਲਹਿਰ ਰੁਕਣ ਦਾ ਨਾਂਅ ਨਹੀਂ ਲੈ ਰਹੀ, ਜਿਸ ਕਰਕੇ ਦੇਸ਼ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ । ਜਿਹੜੀਆਂ ਦਿਲ ਨੂੰ ਛੂਹ ਜਾਂਦੀਆਂ ਹਨ । ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਡਾਕਟਰ ਤੇ ਨਰਸਾਂ ਮਰੀਜ਼ਾਂ ਨੂੰ ਦੋ ਪਲ ਖੁਸ਼ੀ ਦੇ ਦੇਣ ਲਈ ਡਾਂਸ ਕਰ ਰਹੇ ਹਨ ।

Pic Courtesy: Instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਦੇ ਨਾਲ ਵਧ ਰਿਹਾ ਬਲੈਕ ਫੰਗਸ ਦਾ ਖਤਰਾ, ਇਨ੍ਹਾਂ ਲੋਕਾਂ ਨੂੰ ਬਿਮਾਰੀ ਕਰ ਰਹੀ ਪ੍ਰਭਾਵਿਤ
Pic Courtesy: Instagram
ਕੁਝ ਡਾਕਟਰ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ਰਾਧੇ ਦੇ 'ਸੀਟੀ ਮਾਰ' ਗਾਣੇ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਫ਼ਿਲਮ ਦੀ ਹੀਰੋਇਨ ਦਿਸ਼ਾ ਪਾਟਨੀ ਨੇ ਵੀ ਇਸ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਡਾਕਟਰਾਂ ਦੀ ਇਹ ਛੋਟੀ ਜਿਹੀ ਕਲਿੱਪ ਦਿਸ਼ਾ ਪਾਟਨੀ ਦੇ ਇੱਕ ਫੈਨ ਕਲੱਬ ਦੁਆਰਾ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਸੀ।
Pic Courtesy: Instagram
ਵੀਡੀਓ ਵਿਚ ਡਾਕਟਰਾਂ ਨੇ ਹਸਪਤਾਲ ਦੇ ਕਾਰੀਡੋਰ ਵਿਚ 'ਸੀਟੀ ਮਾਰਾ' ਗਾਣੇ 'ਤੇ ਡਾਂਸ ਕੀਤਾ। ਸਾਰੇ ਡਾਕਟਰ ਮਾਸਕ ਪਹਿਨੇ ਹੋਏ ਹਨ ਤੇ ਸੀਟੀ ਮਾਰ ਗਾਣੇ ਦੀ ਧੁਨ 'ਤੇ ਨੱਚ ਰਹੇ ਹਨ। ਦਿਸ਼ਾ ਪਾਟਨੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ,' 'ਵਾਹ ਵਾਹ! ਸਾਡੇ ਅਸਲ ਹੀਰੋ।'
 
View this post on Instagram
 

A post shared by Team Disha (@teamdishap)

0 Comments
0

You may also like