ਸਬਜ਼ੀ ਵੇਚਣ ਲਈ ਮਜ਼ਬੂਰ ਹੋਇਆ ਆਮਿਰ ਖ਼ਾਨ ਦਾ ਇਹ ਕੋ-ਸਟਾਰ, ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ ਇਹ ਅਦਾਕਾਰ

Written by  Rupinder Kaler   |  June 29th 2020 07:56 AM  |  Updated: June 29th 2020 07:56 AM

ਸਬਜ਼ੀ ਵੇਚਣ ਲਈ ਮਜ਼ਬੂਰ ਹੋਇਆ ਆਮਿਰ ਖ਼ਾਨ ਦਾ ਇਹ ਕੋ-ਸਟਾਰ, ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ ਇਹ ਅਦਾਕਾਰ

ਮਸ਼ਹੂਰ ਅਦਾਕਾਰ ਆਮਿਰ ਖ਼ਾਨ ਨਾਲ ਫ਼ਿਲਮ ‘ਗੁਲਾਮ’ ਵਿੱਚ ਕੋ ਸਟਾਰ ਰਹੇ ਟੀਵੀ ਅਦਾਕਾਰ ਜਾਵੇਦ ਹੈਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ 80 ਤੇ 90 ਦੇ ਦਹਾਕੇ ਵਿੱਚ ਕਈ ਫ਼ਿਲਮਾਂ ਵਿੱਚ ਬਾਲ ਕਲਾਕਾਰ ਦੇ ਤੌਰ ਤੇ ਕੰਮ ਕਰ ਚੁੱਕੇ ਜਾਵੇਦ ਹੈਦਰ ਠੇਲੇ ਤੇ ਸਬਜ਼ੀ ਵੇਚਦੇ ਹੋਏ ਨਜ਼ਰ ਆ ਰਹੇ ਹਨ ਤੇ ਇਸ ਦੇ ਨਾਲ ਹੀ ਗਾਣਾ ਗੁਣਗੁਣਾ ਰਹੇ ਹਨ । ਡਾਲੀ ਬਿੰਦਰਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਹਂੈਡਲ ਤੇ ਪਾਇਆ ਹੈ ।

https://www.instagram.com/p/CB1SBfdJkOH/

ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਇਹ ਇੱਕ ਐਕਟਰ ਹੈ, ਅੱਜ ਉਹ ਸਬਜ਼ੀ ਵੇਚ ਰਿਹਾ ਹੈ ਜਾਵੇਦ ਹੈਦਰ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਕਡਾਊਨ ਦੀ ਵਜ੍ਹਾ ਕਰਕੇ ਜਾਵੇਦ ਹੈਦਰ ਸਮੇਤ ਹੋਰ ਕਈ ਕਲਾਕਾਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ।ਇਸ ਤੋਂ ਪਹਿਲਾਂ ਟੀਵੀ ਅਦਾਕਾਰ ਰਾਜੇਸ਼ ਕਰੀਰ ਨੇ ਵੀ ਆਪਣੀ ਆਰਥਿਕ ਹਾਲਤ ਦੱਸਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ । ਉਹਨਾਂ ਦੀ ਇਸ ਅਪੀਲ ਤੋਂ ਬਾਅਦ ਕਈ ਲੋਕ ਉਹਨਾਂ ਦੀ ਮਦਦ ਲਈ ਅੱਗੇ ਆਏ ਸਨ ।

https://twitter.com/DollyBindra/status/1275897536192983040


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network