ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ‘ਸਟੈਂਡ’ ਲੈਣ ਵਾਲੇ ਬਾਈ ਅਮਰਜੀਤ ਨੂੰ

Written by  Shaminder   |  March 17th 2020 03:18 PM  |  Updated: March 17th 2020 03:18 PM

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ‘ਸਟੈਂਡ’ ਲੈਣ ਵਾਲੇ ਬਾਈ ਅਮਰਜੀਤ ਨੂੰ

ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਮਿਲੋ ਬਾਈ ਅਮਰਜੀਤ ਨੂੰ । ਬਾਈ ਅਮਰਜੀਤ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਉਹ ਆਪਣੇ ਨਵੇਂ ਆਏ ਗੀਤ ‘ਸਟੈਂਡ’ ਬਾਰੇ ਗੱਲਬਾਤ ਕਰਨਗੇ । ਇਹ ਗੀਤ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਸੀ । ਜਿਸ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਸੀ ।ਬਾਈ ਅਮਰਜੀਤ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਨਾਲ ਨਵਾਜ਼ਿਆ ਹੈ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਮਿਲੋ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਦੀ ਸਟਾਰ ਕਾਸਟ ਨੂੰ

https://twitter.com/PTC_Network/status/1239839045183664128

ਉਨ੍ਹਾਂ ਦੀ ਲੋਕ ਗਾਇਕੀ ਦੇ ਇਸ ਵੱਖਰੇ ਅੰਦਾਜ਼ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਤੁਸੀਂ ਵੀ ਬਾਈ ਅਮਰਜੀਤ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ । ਇਸ ਸ਼ੋਅ ਦਾ ਪ੍ਰਸਾਰਣ 19 ਮਾਰਚ,  ਦਿਨ ਵੀਰਵਾਰ,  ਰਾਤ ਨੂੰ 8:00 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ।ਬਾਈ ਅਮਰਜੀਤ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ‘ਭਾਬੀ ਤੇਰੀ ਭੈਣ ਪਟੋਲਾ’, ’20 ਲੱਖ’, ‘ਰਾਣੋ’, ‘ਸਫਾਰੀ’ ਸਣੇ ਕਈ ਹਿੱਟ ਗੀਤ ਗਾਏ ਹਨ ।

https://www.facebook.com/bai.amarjit/photos/rpp.507016879421817/2255098507946970/?type=3&theater

ਪਿੰਡ ਟੋਡਰਮਾਜਰਾ ਦੇ ਰਹਿਣ ਵਾਲੇ ਬਾਈ ਅਮਰਜੀਤ ਦੀ ।ਲੋਕ ਗੀਤਾਂ ਦੇ ਰਚੇਤਾ ਇਸ ਗਾਇਕ ਨੇ ਸਾਫ ਸੁਥਰੀ ਗਾਇਕੀ ਰਾਹੀਂ ਇੱਕ ਵੱਖਰਾ ਸਥਾਨ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਥਾਂ ਬਣਾਈ ਹੈ ।ਬਾਈ ਅਮਰਜੀਤ ਨੇ ਗਾਇਕੀ ਨੂੰ ਸ਼ੌਂਕ ਸ਼ੌਂਕ 'ਚ ਹੀ ਅਪਣਾਇਆ ਸੀ ।ਪਰ ਇਹ ਉਨ੍ਹਾਂ ਦਾ ਪ੍ਰੋਫੈਸ਼ਨ ਕਦੋਂ ਬਣ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਆ । ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਆਪਣੇ ਨਾਂਅ ਅੱਗੇ ਬਾਈ ਕਿਉਂ ਲਗਾਇਆ ਦਰਅਸਲ ਬਾਈ ਅਮਰਜੀਤ ਦੇ ਸਾਰੇ ਦੋਸਤ ਉਸ ਨੂੰ ਬਾਈ –ਬਾਈ ਕਹਿੰਦੇ ਸਨ ।ਕਿਉਂਕਿ ਉਹ ਬਾਈ ਅਮਰਜੀਤ ਦੀ ਬਹੁਤ ਹੀ ਇੱਜ਼ਤ ਕਰਦੇ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network