ਗਾਇਕ ਜਸਬੀਰ ਜੱਸੀ ਆਪਣੇ ਗਾਣਿਆਂ ਨਾਲ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਮਾਉਣਗੇ ਰੰਗ

Written by  Rupinder Kaler   |  January 16th 2020 03:51 PM  |  Updated: January 16th 2020 03:51 PM

ਗਾਇਕ ਜਸਬੀਰ ਜੱਸੀ ਆਪਣੇ ਗਾਣਿਆਂ ਨਾਲ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਮਾਉਣਗੇ ਰੰਗ

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਮੁਕਾਬਲਾ ਹਰ ਦਿਨ ਫਸਵਾਂ ਹੁੰਦਾ ਜਾ ਰਿਹਾ ਹੈ ਕਿਉਂਕਿ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚ ਛੋਟੀ ਜਿਹੀ ਗਲਤੀ ਕਿਸੇ ਵੀ ਪ੍ਰਤੀਭਾਗੀ ਨੂੰ ਸ਼ੋਅ ਵਿੱਚੋਂ ਬਾਹਰ ਕਰ ਸਕਦੀ ਹੈ । ਹਰ ਦਿਨ ਨਵਾਂ ਸੈਲੀਬ੍ਰਿਟੀ ਜੱਜ ਇਸ ਸ਼ੋਅ ਵਿੱਚ ਪਹੁੰਚ ਕੇ ਜਿੱਥੇ ਪ੍ਰਤੀਭਾਗੀਆਂ ਨੂੰ ਸੰਗੀਤ ਦੇ ਗੁਰਾਂ ਤੋਂ ਜਾਣੂ ਕਰਵਾਉਂਦੇ ਹਨ ਉੱਥੇ ਇਨ੍ਹਾਂ ਪ੍ਰਤੀਭਾਗੀਆਂ ਦੀਆਂ ਗਲਤੀਆਂ ਵੀ ਗਿਣਵਾਉਂਦੇ ਹਨ ।

ਅੱਜ ਰਾਤ ਯਾਨੀ 16 ਜਨਵਰੀ ਨੂੰ ਜਸਬੀਰ ਜੱਸੀ ਸੈਲੀਬ੍ਰਿਟੀ ਜੱਜ ਦੇ ਤੌਰ ਤੇ ਪਹੁੰਚ ਰਹੇ ਹਨ । ਜਸਬੀਰ ਜੱਸੀ ਪ੍ਰਤੀਭਾਗੀਆਂ ਦੇ ਨਾਲ ਆਪਣੇ ਗਾਣਿਆਂ ਨਾਲ ਇਸ ਸ਼ੋਅ ਨੂੰ ਹੋਰ ਚਾਰ ਚੰਨ ਲਗਾਉਣਗੇ । ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਆਪਣੇ ਇਸ ਸ਼ੋਅ ਰਾਹੀਂ ਉਹਨਾਂ ਮੁੰਡੇ ਕੁੜੀਆਂ ਨੂੰ ਇੱਕ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਨਾਉਣਾ ਚਾਹੁੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network