ਕੋਰੋਨਾ ਵਾਇਰਸ ਨੂੰ ਹਰਾਉਣ ਲਈ ਇਹ ਮੁਟਿਆਰਾਂ ਵੀ ਆਈਆਂ ਅੱਗੇ, ਬੋਲੀਆਂ ਪਾ ਕੇ ਦੱਸਿਆ ਕੋਰੋਨਾ ਦਾ ਇਲਾਜ਼, ਵੀਡੀਓ ਤੁਹਾਨੂੰ ਵੀ ਆਵੇਗਾ ਪਸੰਦ

written by Rupinder Kaler | March 31, 2020

ਕੋਰੋਨਾ ਵਾਇਰਸ ਤੋਂ ਪੂਰਾ ਵਿਸ਼ਵ ਪ੍ਰਭਾਵਿਤ ਹੈ, ਇਸ ਦੀ ਵਜ੍ਹਾ ਕਰਕੇ ਪੂਰੇ ਦੇਸ਼ ਵਿੱਚ ਲਾਕਡਾਊਨ ਕੀਤਾ ਗਿਆ ਹੈ । ਇਸ ਲਾਕਡਾਊਨ ਕਰਕੇ ਹਰ ਬੰਦਾ ਆਪਣੇ ਘਰ ਵਿੱਚ ਨਜ਼ਰਬੰਦ ਹੈ ।ਕੁਝ ਲੋਕ ਅਜਿਹੇ ਵੀ ਹਨ ਜਿਹੜੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ । ਇਹਨਾਂ ਲੋਕਾਂ ਵਿੱਚੋਂ ਬਹੁਤ ਸਾਰੇ ਪੁਲਿਸ ਵਾਲੇ ਹਨ, ਸਰਕਾਰੀ ਅਧਿਕਾਰੀ ਹਨ ਤੇ ਬਹੁਤ ਸਾਰੇ ਡਾਕਟਰ ਤੇ ਮੈਡੀਕਲ ਸਟਾਫ ਹੈ ।

https://www.instagram.com/p/B-YoXaAg2a5/

ਇਹ ਲੋਕ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ਵਿੱਚ ਲੱਗੇ ਹੋਏ ਹਨ ਪਰ ਇਹਨਾਂ ਲੋਕਾਂ ਤੋਂ ਇਲਾਵਾ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦੇ ਰਹੇ ਹਨ । ਸੋਸ਼ਲ ਮੀਡੀਆ ਤੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਕੁੜੀਆਂ ਪੰਜਾਬੀ ਬੋਲੀਆਂ ਪਾ ਕੇ ਲੋਕਾਂ ਨੂੰ ਸਮਝਾ ਰਹੀਆਂ ਹਨ ਕਿ ਕੋਰੋਨਾ ਕਿੰਨਾ ਖਤਰਨਾਕ ਹੈ ਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ।

ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕਾਂ ਨੇ ਵੇਖ ਲਿਆ ਹੈ । ਹਰ ਕੋਈ ਇਹਨਾਂ ਕੁੜੀਆਂ ਦੀ ਸਿਫਤ ਕਰ ਰਿਹਾ ਹੈ । ਇਸ ਵੀਡੀਓ ’ਤੇ ਲੋਕ ਕਮੈਂਟ ਵੀ ਕਰ ਰਹੇ ਹਨ । ਤੁਸੀਂ ਵੀ ਇਸ ਵੀਡੀਓ ਨੂੰ ਇਨਜੁਆਏ ਕਰੋ ਤੇ ਘਰ ਵਿੱਚ ਰਹੋ ।

https://www.instagram.com/p/B-ZDNqXHrOQ/

You may also like