Advertisment

ਦੂਰਬੀਨ ਫ਼ਿਲਮ ਦਾ ਗੀਤ ਦਾ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ ਰਿਲੀਜ਼

author-image
By Shaminder
New Update
ਦੂਰਬੀਨ ਫ਼ਿਲਮ ਦਾ ਗੀਤ ਦਾ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ  ਰਿਲੀਜ਼
Advertisment
ਦੂਰਬੀਨ ਫ਼ਿਲਮ ਦਾ ਗਾਣਾ "ਨਵੀਂ-ਨਵੀਂ" ਗਾਣਾ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਐਕਸਕਲਿਊਸਿਵ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਗਾਇਕ ਨਿੰਜਾ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ। ਗੀਤ ਦੇ ਬੋਲ ਮਨਜਿੰਦਰ ਬਰਾੜ ਨੇ ਲਿਖੇ ਨੇ ਜਦੋਂਕਿ ਗੀਤ ਦਾ ਮਿਊਜ਼ਿਕ ਦਾ ਬੋਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਤੁਸੀਂ 15 ਸਤੰਬਰ ਨੂੰ ਵੇਖ ਸਕਦੇ ਹੋ । ਹੋਰ ਵੇਖੋ:ਨਿੰਜਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੈਰੇਬੀਅਨ ਅਦਾਕਾਰਾ ਨੂੰ ਸਿਖਾ ਰਹੇ ਨੇ ਭੰਗੜਾ, ਦੇਖੋ ਵੀਡੀਓ film doorbeen के लिए इमेज परिणाम 27 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਦੂਰਬੀਨ ਜਿਸ ਦੇ ਨਵੇਂ ਪੋਸਟਰ ਸਾਹਮਣੇ ਆ ਚੁੱਕੇ ਹਨ। ‘ਦੂਰਬੀਨ’ ‘ਚ ਨਿੰਜਾ ਅਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਨਿਭਾ ਰਹੇ ਹਨ। ਨਿੰਜਾ ‘ਸ਼ਿੰਦਾ’ ਨਾਮ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉੱਥੇ ਹੀ ਵਾਮੀਕਾ ਗੱਬੀ ‘ਨੂਰ’ ਨਾਮ ਦੀ ਲੜਕੀ ਦਾ ਕਿਰਦਾਰ ਅਦਾ ਕਰ ਰਹੇ ਹਨ।ਜੱਸ ਬਾਜਵਾ ਫ਼ਿਲਮ ‘ਚ ਰਣਜੀਤ ਸਿੰਘ ਨਾਮ ਦੇ ਵਿਅਕਤੀ ਦਾ ਰੋਲ ਨਿਭਾ ਰਹੇ ਅਤੇ ਜੈਸਮੀਨ ਬਾਜਵਾ ਦਾ ਨਾਮ ਫ਼ਿਲਮ ‘ਚ ਸੋਹਣੀ ਹੋਣ ਵਾਲਾ ਹੈ।ਫ਼ਿਲਮ ‘ਚ ਜੱਸ ਬਾਜਵਾ ਪੁਲਿਸ ਅਫ਼ਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। doorbeen song doorbeen song ਇਸ਼ਾਨ ਚੋਪੜਾ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ ਪ੍ਰੋਡਿਊਸਰ ਹਨ। ਫ਼ਿਲਮ ‘ਦੂਰਬੀਨ’ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਮੇਕਰਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਦੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment