ਡਾਕਟਰ ਸਤਿੰਦਰ ਸਰਤਾਜ ਨੇ ਬਣਾਏ ਕੁਝ ਨਵੇਂ ਲਫ਼ਜ਼,ਸ਼ੇਅਰ ਕੀਤੀ ਪੋਸਟ 

written by Shaminder | July 13, 2019

ਡਾਕਟਰ ਸਤਿੰਦਰ ਸਰਤਾਜ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆਂ ਦੇ ਹਰ ਕੋਨੇ 'ਚ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ । ਹਾਲ 'ਚ ਉਨ੍ਹਾਂ ਨੇ ਗੁਰਮੁਖੀ ਦਾ ਬੇਟਾ ਗੀਤ ਕੱਢਿਆ ਸੀ । ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਪੰਜਾਬੀ ਲਿਪੀ ਗੁਰਮੁਖੀ ਦੀ ਉਸਤਤ ਕੀਤੀ ਸੀ । ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਹੋਰ ਵੇਖੋ :ਡਾਕਟਰ ਸਤਿੰਦਰ ਸਰਤਾਜ ਨੂੰ ਮਿਲਿਆ ਵੱਡਾ ਸਨਮਾਨ,ਸਰਤਾਜ ਨੇ ਆਪਣੇ ਅੰਦਾਜ਼ ‘ਚ ਕੀਤਾ ਧੰਨਵਾਦ https://www.instagram.com/p/Bz0pVsjH_2v/ ਇਸ ਪੋਸਟ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਮੈਂ ਇਨ੍ਹਾਂ ਦੋਵਾਂ ਦੇ ਸੰਯੋਗ ਨਾਲ ਕੁਝ ਸ਼ਬਦ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਬਹੁਤ ਹੀ ਲਾਹੇਵੰਦ ਹੋਵੇਗਾ ਜੇ ਅਸੀਂ ਇਨ੍ਹਾਂ ਅਲਫਾਬੇਟਸ ਨੂੰ ਹਰ ਆਮ ਵਿਅਕਤੀ ਦੇ ਫੋਨ ਦੇ ਕੀਬੋਰਡ 'ਚ ਉਨ੍ਹਾਂ ਦੀ ਮੂਲ ਰੂਪ ਅਤੇ ਡਿਜ਼ਾਇਨ 'ਚ ਜੋੜ ਸਕਦੇ ਹਾਂ ਤਾਂ ਅਸੀਂ ਕੁਝ ਦੁਰਲਭ ਸ਼ਬਦਾਂ ਨੂੰ ਮੁੜ ਤੋਂ ਬਣਾ ਸਕਦੇ ਹਾਂ ਜੋ ਗਾਇਬ ਹੁੰਦੇ ਜਾ ਰਹੇ ਹਨ । https://www.instagram.com/p/Bzp-KTtHR53/ ਇਸ ਤੋਂ ਇਲਾਵਾ ਸਾਨੂੰ ਆਪਣੀ ਮਾਤ ਬੋਲੀ ਪੰਜਾਬੀ ਵੱਲੋਂ ਅਪਣਾਏ ਗਏ ਕੁਝ ਫ਼ਾਰਸੀ,ਅਰਬੀ ਤੇ ਉਰਦੂ ਸ਼ਬਦ ਲਿਖਣ ਅਤੇ ਉਚਾਰਣ ਲਈ ਡਾਟਸ ਦੇ ਨਾਲ ਜੋੜਨਾ ਪਵੇਗਾ"। [embed]https://www.instagram.com/p/BzieJ1FnsAZ/[/embed]  

0 Comments
0

You may also like