ਕੈਲੀਫੋਰਨੀਆਂ ਤੋਂ ਆਏ ਡਾਕਟਰ ਸਵੈਮਾਨ ਸਿੰਘ ਕਿਸਾਨਾਂ ਦੇ ਧਰਨੇ ‘ਚ ਪਹੁੰਚੇ

Written by  Shaminder   |  January 08th 2021 05:07 PM  |  Updated: January 08th 2021 05:07 PM

ਕੈਲੀਫੋਰਨੀਆਂ ਤੋਂ ਆਏ ਡਾਕਟਰ ਸਵੈਮਾਨ ਸਿੰਘ ਕਿਸਾਨਾਂ ਦੇ ਧਰਨੇ ‘ਚ ਪਹੁੰਚੇ

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ । ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਸਰਕਾਰ ਵੱਲੋਂ ਕੋਈ ਵੀ ਵਿਚਾਰ ਹਾਲੇ ਨਹੀਂ ਕੀਤਾ ਗਿਆ । ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ ਚੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ ।ਇਹੀ ਨਹੀਂ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਕਿਸਾਨਾਂ ਦੀ ਸੇਵਾ ਲਈ ਪਹੁੰਚ ਰਹੇ ਹਨ ।

farmers

ਕੈਲੀਫੋਰਨੀਆ ਤੋਂ ਡਾਕਟਰ ਸਵੈਮਾਨ ਸਿੰਘ ਟੀਕਰੀ ਬਾਰਡਰ ‘ਤੇ ਕਿਸਾਨਾਂ ਦੀ ਸੇਵਾ ਲਈ ਪਹੁੰਚੇ ਹਨ । ਗਾਇਕ ਹਰਜੀਤ ਹਰਮਨ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ 'ਡਾ ਸਵੈਮਾਨ ਸਿੰਘ ਕੈਲੇਫੋਰਨੀਆਂ(usa)ਤੋ' ਟਿਕਰੀ ਬਾਡਰ ਤੇ ਨਿਸ਼ਕਾਮ ਸੇਵਾ ਨਿਭਾ ਰਹੇ ਹਨ। ਦਵਾਈਆਂ , ਪੁਸਤਕਾਂ ਦੀ ਫਰੀ ਸੇਵਾ ਤੋਂ ਇਲਾਵਾ ਇੱਕ ਇਮਾਰਤ ਚ 5000 ਲੇਡੀਜ ਲਈ ਰਹਿਣ ਦਾ ਪ੍ਰਬੰਧ ਕਰ ਰਹੇ ਹਨ । ਇਸ ਦਾ ਨਾਮ ਰੱਖਿਆ ਕੈਲੇਫੋਰਨੀਆਂ ਪਿੰਡ । salute ਆ ਡਾ. ਸਾਹਿਬ ਤੁਹਾਨੂੰ'

ਹੋਰ ਪੜ੍ਹੋ : ਕਈ ਗੀਤਾਂ ਲਈ ਕੰਮ ਕਰਨ ਵਾਲੇ ਅਸ਼ਵਨੀ ਥਾਪਰ ਦਾ ਦਿਹਾਂਤ, ਹਰਜੀਤ ਹਰਮਨ ਨੇ ਜਤਾਇਆ ਦੁੱਖ

farmer

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ 'ਚ ਜਾਰੀ ਹੈ।ਤਾਜ਼ਾ ਜਾਣਕਾਰੀ ਮੁਤਾਬਿਕ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਲ਼ਖ਼ੀਆਂ ਵਧੀਆਂ ਹਨ। ਅੱਜ ਕਿਸਾਨਾਂ ਨੇ ਲੰਚ ਬ੍ਰੇਕ ਦੌਰਾਨ ਰੋਟੀ ਵੀ ਨਹੀਂ ਖਾਦੀ ਅਤੇ ਹਾਲ ਵਿੱਚ ਮੌਨ ਧਾਰ ਕੇ ਬੈਠੇ ਹਨ।

farmer

ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣ ਤੇ ਹੀ ਕੋਈ ਗੱਲਬਾਤ ਕਰਨਗੇ। ਉਧਰ ਕੇਂਦਰੀ ਮੰਤਰੀ ਵੱਖਰੇ ਕਮਰੇ 'ਚ ਮੀਟਿੰਗ ਕਰ ਰਹੇ ਹਨ।ਕਿਸਾਨਾਂ ਨੇ ੈਓਸ਼ /ਂੌ ਦੇ ਨਾਅਰੇ ਮਗਰੋਂ ਅੱਜ ਨਵਾਂ ਨਾਅਰਾ ਵੀ ਲਿਆਂਦਾ।ਉਨ੍ਹਾਂ ਲਿਖਿਆ 'ਜਾਂ ਮਰਾਂਗੇ-ਜਾਂ ਜਿੱਤਾਂਗੇ"

 

 

View this post on Instagram

 

A post shared by Harjit Harman (@harjitharman)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network