ਰਾਜਵੀਰ ਜਵੰਦਾ ਦਾ ਰੋਮਾਂਟਿਕ ਗੀਤ ‘ਡ੍ਰੀਮ’ ਹੋਇਆ ਰਿਲੀਜ਼

Written by  Shaminder   |  August 29th 2019 12:49 PM  |  Updated: August 29th 2019 12:50 PM

ਰਾਜਵੀਰ ਜਵੰਦਾ ਦਾ ਰੋਮਾਂਟਿਕ ਗੀਤ ‘ਡ੍ਰੀਮ’ ਹੋਇਆ ਰਿਲੀਜ਼

ਰਾਜਵੀਰ ਜਵੰਦਾ ਦਾ ਨਵਾਂ ਗੀਤ ‘ਡ੍ਰੀਮ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ਜਦਕਿ ਗੀਤ ਦਾ ਵੀਡੀਓ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਹੈ । ਜਿਸ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਜੱਟੀ ਨੇ ਆਪਣੇ ਸੁਫ਼ਨਿਆਂ ‘ਚ ਆਉਣ ਵਾਲੇ ਜੱਟ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਨੂੰ ਰਾਤ ਦੇ ਪਿਛਲੇ ਪਹਿਰ ਉਸ ਦੇ ਹੀ ‘ਡ੍ਰੀਮ’ ਆਉੇਂਦੇ ਹਨ ।

ਹੋਰ ਵੇਖੋ:ਬਲਜੀਤ ਸਿੰਘ ਦਿਓ ਦੇ ਵੀਡੀਓ ਤੇ ਮਿਕਸ ਦੇ ਸੰਗੀਤ ‘ਚ ਰਾਜਵੀਰ ਜਵੰਦਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਡਰੀਮ’

ਗੀਤ ਦੇ ਬੋਲ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਆਪਣੀ ਕਲਮ ਨਾਲ ਕਲਮਬੱਧ ਕੀਤਾ ਹੈ ਵਿੱਕੀ ਧਾਲੀਵਾਲ ਨੇ । ਜਿਸ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪਰਦੇ ਤੇ ਉਕੇਰਨ ਦੀ ਕੋਸ਼ਿਸ਼ ਕੀਤੀ ਹੈ ਬਲਜੀਤ ਸਿੰਘ ਦਿਓ ਨੇ ।

https://www.instagram.com/p/B1sS-GDgwao/

ਰਾਜਵੀਰ ਜਵੰਦਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਅਦਾਕਾਰੀ ਕਰਕੇ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network