ਡ੍ਰਾਈ ਫਰੂਟ ਸਿਹਤ ਲਈ ਹਨ ਬਹੁਤ ਹੀ ਲਾਭਦਾਇਕ, ਇਨ੍ਹਾਂ ਬਿਮਾਰੀਆਂ ‘ਚ ਮਿਲਦਾ ਹੈ ਲਾਭ

written by Shaminder | August 11, 2021

ਡ੍ਰਾਈ ਫਰੂਟ (Dry Fruits) ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ । ਹਰ ਰੋਜ਼ ਮੁੱਠੀ ਕੁ ਡ੍ਰਾਈ ਫਰੂਟ ਖਾਣ ਦੇ ਨਾਲ ਤੁਸੀਂ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ । ਕਿਉਂਕਿ ਡ੍ਰਾਈ ਫਰੂਟਸ (Dry Fruits)  ਦਾ ਸੇਵਨ ਜੇ ਤੁਸੀਂ ਕਰਦੇ ਹੋ ਤਾਂ ਇਸ ‘ਚ ਵਾਧੂ ਕੈਲੋਰੀ ਲੈਣ ਦੀ ਲੋੜ ਨਹੀਂ ਪੈਂਦੀ । ਇਸ ਦੇ ਨਾਲ ਹੀ ਤੁਸੀਂ ਕਈ ਬਿਮਾਰੀਆਂ ਤੋਂ ਵੀ ਦੂਰ ਰਹਿ ਸਕਦੇ ਹੋ ।ਤੰਦਰੁਸਤ ਸਰੀਰ ਅਤੇ ਤੇਜ਼ ਦਿਮਾਰ ਹਾਸਲ ਕਰਨ ਲਈ ਤੁਹਾਨੂੰ ਹਰ ਰੋਜ਼ ਇੱਕ ਮੁੱਠੀ ਭਰ ਡ੍ਰਾਈ ਫਰੂਟ ਖਾਣੇ ਚਾਹੀਦੇ ਹਨ।

dry-fruits ,-min Image From Google

ਹੋਰ ਪੜ੍ਹੋ : ਹੱਡੀਆਂ ਨੂੰ ਮਜ਼ਬੂਤ ਕਰਨ ਲਈ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ

ਕੁਝ ਲੋਕ ਮੰਨਦੇ ਹਨ ਕਿ ਗਿਰੀਦਾਰ ਵਿਚ ਚਰਬੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣਾ ਨੁਕਸਾਨ ਪਹੁੰਚਾ ਸਕਦਾ ਹੈ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਡ੍ਰਾਈਫ੍ਰੂਟਸ ਵਿੱਚ ਪਾਈ ਜਾਣ ਵਾਲੀ ਚਰਬੀ ਹਾਨੀਕਾਰਕ ਨਹੀਂ ਹੁੰਦੀ।ਰੋਜ਼ਾਨਾ ਮੁੱਠੀ ਭਰ ਡਰਾਈ ਫਰੂਟ ਖਾਣ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

dry-fruits,,-min Image From Instagram

ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਰੋਜ਼ ਬਦਾਮ ਖਾਦੇ ਹਨ ਉਨ੍ਹਾਂ 'ਚ ਤੰਬਾਕੂਨੋਸ਼ੀ ਦੀ ਆਦਤ ਘੱਟ ਹੁੰਦੀ ਹੈ।  ਡ੍ਰਾਈਫ੍ਰੂਟਸ ਵਿਚ ਪ੍ਰੋਟੀਨ, ਚਰਬੀ, ਫਾਈਬਰ, ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਤੱਤ ਹੁੰਦੇ ਹਨ ਜੋ ਦਿਲ ਅਤੇ ਸਾਹ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ।

0 Comments
0

You may also like