Advertisment

‘Litt Lyf’ ਤੋਂ ਬਾਅਦ ਬੱਬਲ ਰਾਏ ਲੈ ਕੇ ਆ ਰਹੇ ਹਨ ਇੱਕ ਹਿੱਟ ਗਾਣਾ

author-image
By Rupinder Kaler
New Update
‘Litt Lyf’  ਤੋਂ ਬਾਅਦ ਬੱਬਲ ਰਾਏ ਲੈ ਕੇ ਆ ਰਹੇ ਹਨ ਇੱਕ ਹਿੱਟ ਗਾਣਾ
Advertisment
‘Litt Lyf’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਬੱਬਲ ਰਾਏ ਇੱਕ ਹੋਰ ਹਿੱਟ ਗਾਣਾ ‘Drink n Dance’ ਲੈ ਕੇ ਆ ਰਹੇ ਹਨ । ਬੱਬਲ ਰਾਏ ਨੇ ਆਪਣੇ ਇਸ ਗਾਣੇ ਦਾ ਪਹਿਲਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ । ਬੱਬਲ ਰਾਏ ਵੱਲੋਂ ਸ਼ੇਅਰ ਕੀਤੇ ਇਸ ਪੋਸਟਰ ਤੇ ਗਾਣੇ ਦੇ ਟਾਈਟਲ ਦੇ ਨਾਲ ਨਾਲ ਇੱਕ ਹੋਰ ਸਬ ਹੈਡਰ ‘ਭੰਗੜਾ ਠੋਕ ਕੇ’ ਵੀ ਦਿੱਤਾ ਹੈ । https://www.instagram.com/p/B5ZPGlihQRd/?utm_source=ig_embed ਇਸ ਤੋਂ ਸਾਫ ਹੋ ਜਾਂਦਾ ਹੈ ਕਿ ਬੱਬਲ ਰਾਏ ਦਾ ਇਹ ਗਾਣਾ ਭੰਗੜਾ ਟਰੈਕ ਹੋਵੇਗਾ । ਬੱਬਲ ਰਾਏ ਦੇ ਇਸ ਗਾਣੇ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ । ਮਿਊਜ਼ਿਕ ਦੇਸ਼ੀ ਰੂਟਸ ਨੇ ਤਿਆਰ ਕੀਤਾ ਹੈ ਤੇ ਵੀਡੀਓ ਸੁਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । https://www.instagram.com/p/B4uYmlCBUtl/ ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਰਦਾਸ ਕਰਾਂ ਫ਼ਿਲਮ ਵਿੱਚ ਦੇਖਿਆ ਗਿਆ ਸੀ । ਇਸ ਫ਼ਿਲਮ ਵਿੱਚ ਉਹਨਾਂ ਦਾ ਰੋਲ ਭਾਵੇਂ ਛੋਟਾ ਸੀ ਪਰ ਪ੍ਰਭਾਵਸ਼ਾਲੀ ਸੀ । ਬੱਬਲ ਰਾਏ ਛੇਤੀ ਹੀ ਗਿੱਪੀ ਗਰੇਵਾਲ ਦੀ ਇੱਕ ਹੋਰ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਵਿੱਚ ਨਜ਼ਰ ਆਉਣਗੇ । https://www.instagram.com/p/B4ZyaI5BIjK/
Advertisment

Stay updated with the latest news headlines.

Follow us:
Advertisment
Advertisment
Latest Stories
Advertisment