ਨਾਰੀਅਲ ਪਾਣੀ ਪੀਣ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

written by Shaminder | January 04, 2021

ਨਾਰੀਅਲ ਪਾਣੀ ਪੀਣਾ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਨਾਰੀਅਲ ਪਾਣੀ ਪੀਣ ਦੇ ਫਾਇਦਿਆਂ ਬਾਰੇ ਦੱਸਾਂਗੇ । ਨਾਰੀਅਲ ਪਾਣੀ ਜਿੱਥੇ ਤੁਹਾਨੂੰ ਹਾਈਡ੍ਰੇਟ ਰੱਖਦਾ ਹੈ, ਉੱਥੇ ਹੀ ਮੋਟਾਪੇ ਨੂੰ ਘਟਾਉਣ ‘ਚ ਵੀ ਕਾਰਗਰ ਸਾਬਿਤ ਹੁੰਦਾ ਹੈ । coconut water ਇਸ ‘ਚ ਵਿਟਾਮਿਨ ਪੋਟਾਸ਼ੀਅਮ, ਫਾਈਬਰ ਅਤੇ ਕੈਲਸ਼ੀਅਮ ਅਤੇ ਖਣਿਜ ਬਹੁਤ ਜ਼ਿਆਦਾ ਮਾਤਰਾ ‘ਚ ਪਾਏ ਜਾਂਦੇ ਹਨ ।ਇਸ ‘ਚ ਕੋਲੈਸਟਰੋਲ ਨਹੀਂ ਹੁੰਦਾ ਜਿਸ ਕਾਰਨ ਇਹ ਮੋਟਾਪਾ ਵੀ ਘੱਟ ਕਰਦਾ ਹੈ । ਹੋਰ ਪੜ੍ਹੋ : ਕਿਸਾਨ ਪ੍ਰਦਰਸ਼ਨ ਦੌਰਾਨ ਤਿੰਨ ਹੋਰ ਕਿਸਾਨਾਂ ਦਾ ਦਿਹਾਂਤ, ਗਾਇਕ ਸਤਵਿੰਦਰ ਬੁੱਗਾ ਨੇ ਦਿੱਤੀ ਸ਼ਰਧਾਂਜਲੀ
coconut water ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਆਪਣੀ ਖੁਰਾਕ ‘ਚ ਨਾਰੀਅਲ ਪਾਣੀ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ । ਕਿਉਂਕਿ ਇਸ ‘ਚ ਵਿਟਾਮਿਨ ਸੀ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਸਾਡੇ ਬੀਪੀ ਨੂੰ ਨੌਰਮਲ ਰੱਖਦਾ ਹੈ । coconut-water ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਨਾਰੀਅਲ ਪਾਣੀ ਨੂੰ ਸ਼ਾਮਿਲ ਜ਼ਰੂਰ ਕਰੋ । ਜੇ ਤੁਸੀਂ ਚਿਹਰੇ ‘ਤੇ ਹੋਣ ਵਾਲੇ ਮੁਹਾਂਸੇ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਚਿਹਰੇ ‘ਤੇ ਨਾਰੀਅਲ ਪਾਣੀ ਲਾਉਣਾ ਚਾਹੀਦਾ ਹੈ ਅਤੇ ਸਵੇਰ ਵੇਲੇ ਇਸ ਨੂੰ ਧੋ ਲਓ। ਇਸ ਨਾਲ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ।  

0 Comments
0

You may also like