ਲੱਸੀ ਪੀਣ ਦੇ ਹਨ ਕਈ ਫਾਇਦੇ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ

written by Rupinder Kaler | May 05, 2021 05:02pm

ਲੱਸੀ ਵਿੱਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਵਰਗੇ ਜ਼ਰੂਰੀ ਤੱਤ ਹੁੰਦੇ ਹਨ ।ਲੱਸੀ ਨੂੰ ਸਵੇਰੇ ਨਾਸ਼ਤੇ ਅਤੇ ਲੰਚ ਤੋਂ ਬਾਅਦ ਪੀਣਾ ਬੈਸਟ ਮੰਨਿਆ ਜਾਂਦਾ ਹੈ। ਰੋਜ਼ਾਨਾ 1 ਗਲਾਸ ਲੱਸੀ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਅਜਿਹੇ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਲੱਸੀ ‘ਚ ਪੋਟਾਸ਼ੀਅਮ ਹੋਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਮਿਲਦੀ ਹੈ।

ਹੋਰ ਪੜ੍ਹੋ :

ਸੋਨੂੰ ਸੂਦ ਦੇ ਘਰ ਮਦਦ ਲਈ ਪਹੁੰਚ ਰਹੇ ਲੋਕ, ਵੀਡੀਓ ਹੋਇਆ ਵਾਇਰਲ

ਅਜਿਹੇ ‘ਚ ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਇਸ ਨਾਲ ਸਬੰਧਤ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਦਹੀਂ ‘ਚ ਲੈਕਟਿਕ ਐਸਿਡ ਅਤੇ ਪ੍ਰੋਬਾਇਓਟਿਕਸ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਤੋਂ ਤਿਆਰ ਲੱਸੀ ਪੀਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਲੱਸੀ ਪੀਣ ਨਾਲ ਸਰੀਰ ਨੂੰ ਬੈਕਟੀਰੀਆ ਵਿਰੁੱਧ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ। ਇਸ ਨਾਲ ਪੇਟ ਸਾਫ਼ ਰਹਿੰਦਾ ਹੈ। ਪਾਚਨ ਤੰਤਰ ਮਜ਼ਬੂਤ ਹੋਣ ਨਾਲ ਇਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।

ਗਰਮੀਆਂ ‘ਚ ਠੰਡੀ-ਠੰਡੀ ਲੱਸੀ ਪੀਣ ਨਾਲ ਗੈਸ, ਕਬਜ਼ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਤਣਾਅ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਲੱਸੀ ਦਹੀਂ ਤੋਂ ਬਣਦੀ ਹੈ। ਉੱਥੇ ਹੀ ਦਹੀਂ ਲੋਅ ਫੈਟ ਮੰਨਿਆ ਜਾਂਦਾ ਹੈ। ਨਾਲ ਹੀ ਲੱਸੀ ‘ਚ ਜ਼ਿਆਦਾ ਪ੍ਰੋਟੀਨ ਹੋਣ ਨਾਲ ਇਹ ਭਾਰ ਨੂੰ ਕੰਟਰੋਲ ‘ਚ ਰੱਖਦੀ ਹੈ।

You may also like