ਵਿਰਾਟ ਕੋਹਲੀ ਲਈ ਪੀਣ ਵਾਲਾ ਪਾਣੀ ਵੀ ਫਰਾਂਸ ਤੋਂ ਮੰਗਵਾਇਆ ਜਾਂਦਾ ਹੈ, ਪਾਣੀ ਦੀ ਬੋਤਲ ਦੀ ਕੀਮਤ ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  May 19th 2021 12:22 PM  |  Updated: May 19th 2021 12:22 PM

ਵਿਰਾਟ ਕੋਹਲੀ ਲਈ ਪੀਣ ਵਾਲਾ ਪਾਣੀ ਵੀ ਫਰਾਂਸ ਤੋਂ ਮੰਗਵਾਇਆ ਜਾਂਦਾ ਹੈ, ਪਾਣੀ ਦੀ ਬੋਤਲ ਦੀ ਕੀਮਤ ਜਾਣਕੇ ਹੋ ਜਾਓਗੇ ਹੈਰਾਨ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਵਰਲਡ ਕ੍ਰਿਕੇਟ ਤੇ ਰਾਜ ਕਰਦੇ ਹਨ । ਵਿਰਾਟ ਲਗਾਤਾਰ 8 ਸਾਲਾਂ ਤੋਂ ਖੇਡਦੇ ਆ ਰਹੇ ਹਨ । ਇਸ ਦੇ ਪਿੱਛੇ ਅਸਲ ਵਜ੍ਹਾ ਉਹਨਾਂ ਦੀ ਜਬਰਦਸਤ ਫਿਟਨੈੱਸ ਹੈ । ਕ੍ਰਿਕੇਟ ਤੋਂ ਇਲਾਵਾ ਵਿਰਾਟ ਆਪਣਾ ਸਭ ਤੋਂ ਵੱਧ ਸਮਾਂ ਜਿਮ ਵਿੱਚ ਬਤੀਤ ਕਰਦੇ ਹਨ । ਵਿਰਾਟ ਨੇ ਇਸ ਤਰ੍ਹਾਂ ਦੀ ਫਿਟਨੈੱਸ ਪਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਵੀ ਕੀਤਾ ਹੈ ।

Virat Kohli Shares Post On Completes 12 Years In International Cricket Pic Courtesy: Instagram

 

ਹੋਰ ਪੜ੍ਹੋ :

Watch: Virat Kohli Dances On ‘Mere Desh Ki Dharti’ After Historic Win In Australia Pic Courtesy: Instagram

ਕੁਝ ਸਾਲ ਪਹਿਲਾਂ ਵਿਰਾਟ ਨੇ ਵੀਗਨ ਬਣਨ ਦਾ ਫੈਸਲਾ ਲਿਆ ਸੀ । ਵੀਗਨ ਉਹ ਲੋਕ ਹੁੰਦੇ ਹਨ ਜਿਹੜੇ ਮਾਸ ਮੱਛੀ ਤਾਂ ਕੀ ਦੁੱਧ ਨਾਲ ਬਣੇ ਪ੍ਰੋਡਕਟ ਵੀ ਨਹੀਂ ਖਾਂਦੇ । ਲੋਕ ਕਹਿੰਦੇ ਸਨ ਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਸਟੈਮਨਾ ਨਹੀਂ ਬਣੇਗਾ ਪਰ ਉਹਨਾਂ ਨੇ ਇਸ ਮਿਥਕ ਨੂੰ ਤੋੜ ਦਿੱਤਾ ਸੀ ।ਵਿਰਾਟ ਕੋਹਲੀ ਫਰਾਂਸ ਸੀ ਕੰਪਨੀ Evian  ਦਾ ਨੈਚੁਰਲ ਸਿਪ੍ਰਿੰਗ ਵਾਟਰ’ ਪੀਂਦੇ ਹਨ ।

100 ਫੀਸਦੀ ਕੁਦਰਤੀ ਇਹ ਪਾਣੀ ਪੂਰੀ ਤਰ੍ਹਾਂ ਕੈਮੀਕਲ ਮੁਕਤ ਹੁੰਦਾ ਹੈ । ਇਸ ਪਾਣੀ ਦੀ ਕੀਮਤ 600 ਰੁਪਏ ਲੀਟਰ ਤੋਂ ਸ਼ੂਰੂ ਹੁੰਦੀ ਹੈ । ਭਾਰਤ ਵਿੱਚ ਇਸ ਪਾਣੀ ਦੀ ਬੋਤਲ ਦੀ ਕੀਮਤ 600 ਰੁਪਏ ਹੈ । ਵਿਰਾਟ ਇੱਕ ਦਿਨ ਵਿੱਚ 2 ਤੋਂ 3 ਬੋਤਲਾਂ ਪਾਣੀ ਪੀ ਜਾਂਦੇ ਹਨ ।

ਵਿਰਾਟ ਇੱਕ ਸਾਲ ਵਿੱਚ 6 ਲੱਖ 57 ਹਜ਼ਾਰ ਦਾ ਪਾਣੀ ਹੀ ਪੀ ਜਾਂਦੇ ਹਨ । ਇਸ ਪਾਣੀ ਨੂੰ ਪੀਣ ਨਾਲ ਵਜਨ ਘੱਟ ਹੁੰਦਾ ਹੈ । ਇਸ ਨਾਲ ਡਿਪਰੈਸ਼ਨ ਵੀ ਕੰਟਰੋਲ ਹੁੰਦਾ ਹੈ । ਇਸ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਕਲੋਰਾਈਡ, ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਤੱਕ ਹੋਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network