ਪਾਣੀ ਪੀਂਦੇ ਰਹਿਣਾ ਹੈ ਬਹੁਤ ਜ਼ਰੂਰੀ, ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

written by Shaminder | July 03, 2021

ਅੱਜ ਕੱਲ੍ਹ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਵਾਰ ਤਾਂ ਅਸੀਂ ਪਾਣੀ ਵੀ ਨਹੀਂ ਪੀਂਦੇ । ਜਿਸ ਕਾਰਨ ਸਾਨੂੰ ਡਿਹਾਈਡ੍ਰੇਸ਼ਨ ਸਣੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।  ਕੰਮ 'ਚ ਵਿਅਸਤ ਰਹਿਣ ਦੀ ਵਜ੍ਹਾ ਨਾਲ ਉਹ ਪਾਣੀ ਪੀਣਾ ਭੁੱਲ ਜਾਂਦੇ ਹਨ। ਮਾਹਿਰ ਦੱਸਦੇ ਹਨ ਕਿ ਥੋੜੀ-ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪਾਣੀ ਪੀਂਦੇ ਰਹਣ ਨਾਲ ਪੇਟ ਨਾਲ ਸਬੰਧਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ।

Image from Internet

ਹੋਰ ਪੜ੍ਹੋ : ਸੰਜੇ ਦੱਤ ਦੀ ਪਤਨੀ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇਸ ਖ਼ਾਸ ਸ਼ਖਸ ਦੀ ਝਲਕ ਦਿੱਤੀ ਦਿਖਾਈ 

cold water  Image from Internet

ਵੈਸੇ ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ। ਐਕਸਰਸਾਇਜ਼ ਕਰਦੇ ਹਨ, ਖੇਡਦੇ ਹਨ, ਉਨ੍ਹਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ। ਅਜਿਹੇ 'ਚ ਉਨ੍ਹਾਂ ਲਈ ਆਪਣੇ ਸਰੀਰ ਨੂੰ ਨਿਯਮਿਤ ਤੌਰ 'ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ।

Image from Internet

ਪਾਣੀ ਹਰ ਮੌਸਮ 'ਚ ਪੀਣਾ ਫਾਇਦੇਮੰਦ ਹੈ ਇਹ ਬੌਡੀ ਨੂੰ ਡਿਟੌਕਸੀਫਾਈ ਕਰਦਾ ਹੈ ਤੇ ਤਹਾਨੂੰ ਫਿੱਟ ਰੱਖਦਾ ਹੈ। ਤੁਸੀਂ ਚਾਹੋ ਤਾਂ ਨਿੰਬੂ ਪਾਣੀ ਵੀ ਪੀ ਸਕਦੇ ਹੋ। ਇਸ 'ਚ ਤੁਸੀਂ ਥੋੜੀ ਜਿਹੀ ਮਾਤਰਾ ਖੰਡ ਵੀ ਮਿਲਾ ਸਕਦੇ ਹੋ।

 

0 Comments
0

You may also like