ਕੋਰੋਨਾ ਮਹਾਮਾਰੀ ਦੌਰਾਨ ਸਰੀਰ ਨੂੰ ਹਾਈਡ੍ਰੇਟ ਕਰਨ ਲਈ ਪਾਣੀ ਪੀਣਾ ਹੈ ਬੇਹੱਦ ਜ਼ਰੂਰੀ

written by Shaminder | May 22, 2021

ਕੋਰੋਨਾ ਮਾਹਮਾਰੀ ਦੌਰਾਨ ਹਰ ਕੋਈ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਿਹਾ ਹੈ। ਕਈ ਕੰਪਨੀਆਂ ਦੇ ਕਰਮਚਾਰੀ ਤਾਂ ਵਰਕ ਫਰਾਮ ਹੋਮ ਕਰ ਰਹੇ ਹਨ । ਅਜਿਹੇ ‘ਚ ਇਹ ਲੋਕ ਆਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ । ਖਾਸ ਕਰਕੇ ਕੰਮ ‘ਚ ਰੁੱਝੇ ਹੋਣ ਕਾਰਨ ਪਾਣੀ ਤੱਕ ਨਹੀਂ ਪੀ ਪਾਉਂਦੇ । clay-water ਹੋਰ ਪੜ੍ਹੋ : ਬੇਲ ਦੇ ਸ਼ਰਬਤ ਪੀਣ ਦੇ ਹਨ ਕਈ ਫਾਇਦੇ, ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ 
ਪਰ ਜਿਸ ਸਮੇਂ ਇਹ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਅਜਿਹੇ ‘ਚ ਸਾਡੇ ਸਭ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਹਾਈਡ੍ਰੇਟ ਰੱਖੀਏ ਅਤੇ ਪਾਣੀ ਖੂਬ ਮਾਤਰਾ ‘ਚ ਪੀਤਾ ਜਾਏ। ਕਿਉਂਕਿ ਜੇ ਪਾਣੀ ਪੂਰੀ ਮਾਤਰਾ ‘ਚ ਪਾਣੀ ਨਾ ਪੀਤਾ ਜਾਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । water ਵੈਸੇ ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ। ਐਕਸਰਸਾਇਜ਼ ਕਰਦੇ ਹਨ, ਖੇਡਦੇ ਹਨ, ਉਨ੍ਹਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ। ਅਜਿਹੇ 'ਚ ਉਨ੍ਹਾਂ ਲਈ ਆਪਣੇ ਸਰੀਰ ਨੂੰ ਨਿਯਮਿਤ ਤੌਰ 'ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਪਾਣੀ ਪੀਂਦੇ ਰਹਿਣ ਨਾਲ ਨਾ ਸਿਰਫ ਤੁਸੀਂ ਖੁਦ ਨੂੰ ਫਿੱਟ ਰੱਖ ਪਾਓਗੇ, ਬਲਕਿ ਗੰਭੀਰ ਬੀਮਾਰੀਆਂ ਤੋਂ ਵੀ ਬਚੇ ਰਹਿ ਸਕੋਗੇ। ਪਾਣੀ ਪੀਂਦੇ ਰਹਿਣ ਨਾਲ ਸਰੀਰ ਦਾ ਤਾਪਮਾਨ ਵੀ ਸੰਤੁਲਿਤ ਰਹਿੰਦਾ ਹੈ। ਜੋ ਲੋਕ ਪਾਣੀ ਘੱਟ ਪੀਂਦੇ ਹਨ ਉਨ੍ਹਾਂ ਦੇ ਪੇਟ 'ਚ ਸਟੋਨ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਯੂਰਿਨ ਨੂੰ ਡਾਇਲਿਊਟ ਕਰਨ ਤੇ ਸਟੂਲਸ ਨੂੰ ਠੀਕ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ।

0 Comments
0

You may also like