ਦ੍ਰਿਸ਼ਟੀ ਗਰੇਵਾਲ ਨੇ ਸਾਂਝਾ ਕੀਤਾ ਆਪਣੇ ਮਾਪਿਆਂ ਦਾ ਵੀਡੀਓ, ਪਿਤਾ ਗੀਤ ਗਾਉਂਦੇ ਨਜ਼ਰ ਆਏ

Written by  Shaminder   |  November 23rd 2021 11:53 AM  |  Updated: November 23rd 2021 11:53 AM

ਦ੍ਰਿਸ਼ਟੀ ਗਰੇਵਾਲ ਨੇ ਸਾਂਝਾ ਕੀਤਾ ਆਪਣੇ ਮਾਪਿਆਂ ਦਾ ਵੀਡੀਓ, ਪਿਤਾ ਗੀਤ ਗਾਉਂਦੇ ਨਜ਼ਰ ਆਏ

ਦ੍ਰਿਸ਼ਟੀ ਗਰੇਵਾਲ (DRISHTII GAREWAL) ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਸਦੇ ਮਾਪੇ (Parents) ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਦ੍ਰਿਸ਼ਟੀ ਗਰੇਵਾਲ ਦੇ ਪਿਤਾ ਜੀ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਆਪਣੀ ਪਤਨੀ ਦੇ ਨਾਲ ਪਿਆਰ ਜਤਾਉਂਦੇ ਹੋਏ ਵਿਖਾਈ ਦੇ ਰਹੇ ਹਨ ।

Drishtii image From instagram

ਹੋਰ ਪੜ੍ਹੋ : ਜੈਜ਼ੀ ਬੀ ਦੀ ਧੀ ਦਾ ਅੱਜ ਹੈ ਜਨਮ ਦਿਨ, ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਧੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਦ੍ਰਿਸ਼ਟੀ ਗਰੇਵਾਲ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ । ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਖੂਬ ਪਿਆਰ ਮਿਲਿਆ ਸੀ । ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਪੰਜਾਬੀ ਇੰਡਸਟਰੀ ‘ਚ ਉਹ ਲਗਾਤਾਰ ਸਰਗਰਮ ਹਨ ।

Drishtii,, -min Image From Instagram

ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਅਭੈ ਅੱਤਰੀ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ । ਦ੍ਰਿਸ਼ਟੀ ਗਰੇਵਾਲ ਨੇ ਮਿੱਟੀ ਨਾ ਫਰੋਲ ਜੋਗੀਆ, ਹਾਰਡ ਕੌਰ, ਜਿੰਦੜੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ।

ਇਸ ਤੋਂ ਇਲਾਵਾ ਮੁਕਲਾਵਾ ਫ਼ਿਲਮ ‘ਚ ਉਸ ਨੇ ਐਮੀ ਵਿਰਕ ਦੀ ਭਾਬੀ ਦਾ ਕਿਰਦਾਰ ਵੀ ਨਿਭਾਇਆ ਸੀ । ਇਸ ਤੋਂ ਇਲਾਵਾ ਦ੍ਰਿਸ਼ਟੀ ਕਈ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਇੱਕ ਵੈੱਬ ਸੀਰੀਜ਼ ‘ਚ ਇੱਕ ਪੁਲਿਸ ਇੰਸਪੈਕਟਰ ਦੀ ਭੂਮਿਕਾ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਸ ਦੇ ਪਤੀ ਅਭੈ ਅੱਤਰੀ ਵੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ਅਤੇ ਕਈ ਵੈੱਬ ਸੀਰੀਜ਼ ‘ਚ ਦਿਖਾਈ ਦੇਣਗੇ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network