ਟੈਕਸੀ ਡਰਾਈਵਰ ਨੂੰ ਅਦਾਕਾਰਾ ਨਾਲ ਗੰਦੀ ਹਰਕਤ ਕਰਨੀ ਮਹਿੰਗੀ ਪਈ, ਟੈਕਸੀ ਡਰਾਈਵਰ ਦਾ ਇਹ ਹੋਇਆ ਹਸ਼ਰ

Written by  Rupinder Kaler   |  September 16th 2020 03:41 PM  |  Updated: September 16th 2020 03:41 PM

ਟੈਕਸੀ ਡਰਾਈਵਰ ਨੂੰ ਅਦਾਕਾਰਾ ਨਾਲ ਗੰਦੀ ਹਰਕਤ ਕਰਨੀ ਮਹਿੰਗੀ ਪਈ, ਟੈਕਸੀ ਡਰਾਈਵਰ ਦਾ ਇਹ ਹੋਇਆ ਹਸ਼ਰ

ਅਦਾਕਾਰਾ ਤੇ ਸਾਂਸਦ ਮਿਮੀ ਚੱਕਰਵਤੀ ਏਨੀਂ ਦਿਨੀਂ ਕਾਫੀ ਚਰਚਾ ਹੈ । ਮਿਮੀ ਆਪਣੇ ਨਾਲ ਹੋਈ ਇੱਕ ਘਟਨਾ ਕਰਕੇ ਖ਼ਬਰਾਂ ਵਿੱਚ ਹੈ । ਮਿਮੀ ਨੇ ਦੱਸਿਆ ਕਿ ਇੱਕ ਟੈਕਸੀ ਡਰਾਈਵਰ ਨੇ ਉਹਨਾਂ ਨਾਲ ਗੰਦੀ ਹਰਕਤ ਕੀਤੀ, ਜਿਹੜੀ ਕਿ ਡਰਾਈਵਰ ਨੂੰ ਭਾਰੀ ਪਈ । ਮਿਮੀ ਆਪਣੀ ਕਾਰ ਵਿੱਚ ਜਾ ਰਹੀ ਸੀ ਇਸੇ ਦੌਰਾਨ ਉਹਨਾਂ ਨੂੰ ਦੇਖ ਕੇ ਟੈਕਸੀ ਚਾਲਕ ਨੇ ਉਹਨਾਂ ਨੂੰ ਗੰਦੇ ਇਸ਼ਾਰੇ ਕੀਤੇ ।

texi

ਪੁਲਿਸ ਮੁਤਾਬਿਕ ਮਿਮੀ ਚੱਕਰਵਤੀ ਬੱਲੀਗੰਜ ਇਲਾਕੇ ਵਿੱਚ ਆਪਣੀ ਕਾਰ ਵਿੱਚ ਜਾ ਰਹੀ ਸੀ, ਇਸੇ ਦੌਰਾਨ ਟੈਕਸੀ ਚਾਲਕ ਨੇ ਉਹਨਾਂ ਨੂੰ ਦੇਖ ਕੇ ਗੰਦੇ ਇਸ਼ਾਰੇ ਕੀਤੇ, ਪਹਿਲਾਂ ਤਾਂ ਮਿਮੀ ਨੇ ਇਸ ਸਭ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਪਰ ਹੱਦ ਉਦੋਂ ਹੋ ਗਈ ਜਦੋਂ ਉਸ ਨੇ ਮਿਮੀ ਤੇ ਗਲਤ ਟਿੱਪਣੀ ਕੀਤੀ ।

mimi-chakraborty

ਇਸ ਤੋਂ ਬਾਅਦ ਮਿਮੀ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ । ਇਸ ਦੌਰਾਨ ਲੋਕਾਂ ਦੀ ਭੀੜ ਵੀ ਇੱਕਠੀ ਹੋ ਗਈ । ਪੁਲਿਸ ਨੇ ਮੁਲਜਮ ਦੇ ਖਿਲਾਫ ਕਈ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ । ਪੁਲਿਸ ਮੁਤਾਬਿਕ ਫੜੇ ਗਏ ਮੁਲਜ਼ਮ ਦੀ ਪਛਾਣ ਲਕਸ਼ਮਣ ਯਾਦਵ ਦੇ ਤੌਰ ਤੇ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network