Advertisment

ਗੁਰਦਾਸ ਮਾਨ, ਸੰਜੇ ਦੱਤ, ਕਪਿਲ ਸ਼ਰਮਾ ਤੇ ਬਾਦਸ਼ਾਹ ਨੇ 30 ਹਜ਼ਾਰ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਚੁਕਵਾਈ ਸਹੁੰ, ਦੇਖੋ ਵੀਡਿਓ 

author-image
By Rupinder Kaler
New Update
ਗੁਰਦਾਸ ਮਾਨ, ਸੰਜੇ ਦੱਤ, ਕਪਿਲ ਸ਼ਰਮਾ ਤੇ ਬਾਦਸ਼ਾਹ ਨੇ 30 ਹਜ਼ਾਰ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਚੁਕਵਾਈ ਸਹੁੰ, ਦੇਖੋ ਵੀਡਿਓ 
Advertisment
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਆਰਟ ਆਫ ਲਿਵਿੰਗ ਵੱਲੋਂ ਦੇਸ਼ ਪੱਧਰ ਤੇ ਨਸ਼ਿਆਂ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਡਰੱਗ ਫ੍ਰੀ ਇੰਡੀਆ ਬੈਨਰ ਹੇਠ ਛੇੜੀ ਗਈ ਇਸ ਮੁਹਿੰਮ ਨਾਲ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਸਮੇਤ ਕਈ ਲੋਕ ਜੁੜੇ ਹੋਏ ਹਨ । ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਆਰਟ ਆਫ ਲਿਵਿੰਗ ਦੇ ਮੁੱਖੀ ਸ਼੍ਰੀ ਸ਼੍ਰੀ ਰਵੀਸ਼ੰਕਰ, ਬਾਲੀਵੁੱਡ ਅਦਾਕਾਰ ਸੰਜੇ ਦੱਤ, ਕਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ ਅਤੇ ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ ਮੌਜੂਦ ਰਹੇ । Drugs free life | Sri Sri Ravi Shankar | Sanjay Dutt | Drugs free life | Sri Sri Ravi Shankar | Sanjay Dutt | ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ 30  ਹਜ਼ਾਰ ਤੋਂ ਜਿਆਦਾ ਨੌਜਵਾਨਾਂ ਨੇ ਨਸ਼ਾ ਨਾ ਕਰਨ ਦੀ ਸਹੁੰ ਖਾਧੀ ਹੈ । ਇਸ ਮੁਹਿੰਮ ਦੇ ਨਾਲ ਪੂਰੇ ਦੇਸ਼ ਤੋਂ 12  ਹਜ਼ਾਰ ਤੋਂ ਜਿਆਦਾ ਸਕੂਲ ਤੇ ਕਾਲਜ਼ਾਂ ਦੇ ਲੱਖਾਂ ਵਿਦਿਆਥੀ ਇਸ ਮੁਹਿੰਮ ਦੇ ਨਾਲ ਆਨਲਾਈਨ ਜੁੜੇ ਸਨ । ਮੁਹਿੰਮ ਦੀ ਸ਼ੁਰੂਆਤ ਦੌਰਾਨ ਸੰਜੇ ਦੱਤ ਨੇ ਕਿਹਾ ਕਿ ਨਸ਼ੇ ਕਰਨਾ ਬਹੁਤ ਮਾੜਾ ਹੁੰਦਾ ਹੈ । ਜਦੋਂ ਉਹਨਾਂ ਨੂੰ ਇਹ ਮਾੜੀ ਆਦਤ ਲੱਗੀ ਸੀ ਤਾਂ ਉਹਨਾਂ ਨੇ ਆਪਣਾ ਸਭ ਕੁਝ ਗੁਆ ਦਿੱਤਾ ਸੀ । ਕਪਿਲ ਸ਼ਰਮਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਲਈ ਨਹੀਂ ਬਲਕਿ ਆਪਣੇ ਮਾਪਿਆਂ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।
Advertisment
Drugs free life | Sri Sri Ravi Shankar | Sanjay Dutt | Kapil Sharma | Gurdas Maan Drugs free life | Sri Sri Ravi Shankar | Sanjay Dutt | Kapil Sharma | Gurdas Maan ਰੈਪਰ ਬਾਦਸ਼ਾਹ ਨੇ ਕਿਹਾ ਕਿ ਨਸ਼ੇ ਬਹੁਤ ਮਾੜੇ ਹੁੰਦੇ ਹਨ ਇਹ ਘਰਾਂ ਦੇ ਘਰ ਬਰਬਾਦ ਕਰ ਦਿੰਦੇ ਹਨ ਪਰ ਸਾਨੂੰ ਸਾਰਿਆਂ ਨੂੰ ਇਸ ਖਿਲਾਫ ਲੜਨਾ ਚਾਹੀਦਾ ਹੈ । badshah badshah
Advertisment

Stay updated with the latest news headlines.

Follow us:
Advertisment
Advertisment
Latest Stories
Advertisment