ਦੇਵ ਖਰੌੜ ਇਸ ਤਰੀਕ ਨੂੰ ਲੈ ਕੇ ਆ ਰਹੇ ਨੇ ਇੱਕ ਹੋਰ ਐਕਸ਼ਨ ਬਲਾਸਟ ਫ਼ਿਲਮ 'ਡੀ.ਐੱਸ.ਪੀ.ਦੇਵ'

Written by  Aaseen Khan   |  April 19th 2019 11:00 AM  |  Updated: April 19th 2019 11:00 AM

ਦੇਵ ਖਰੌੜ ਇਸ ਤਰੀਕ ਨੂੰ ਲੈ ਕੇ ਆ ਰਹੇ ਨੇ ਇੱਕ ਹੋਰ ਐਕਸ਼ਨ ਬਲਾਸਟ ਫ਼ਿਲਮ 'ਡੀ.ਐੱਸ.ਪੀ.ਦੇਵ'

ਦੇਵ ਖਰੌੜ ਇਸ ਤਰੀਕ ਨੂੰ ਲੈ ਕੇ ਆ ਰਹੇ ਨੇ ਇੱਕ ਹੋਰ ਐਕਸ਼ਨ ਬਲਾਸਟ ਫ਼ਿਲਮ 'ਡੀ.ਐੱਸ.ਪੀ.ਦੇਵ' : ਦੇਵ ਖਰੌੜ ਜਿਹੜੇ 3 ਮਈ ਨੂੰ ਬਲੈਕੀਆ ਫ਼ਿਲਮ ਨਾਲ ਸਿਨੇਮਾ 'ਤੇ ਆਪਣੀ ਦਮਦਾਰ ਅਦਾਕਾਰੀ ਅਤੇ ਐਕਸ਼ਨ ਦਾ ਜਲਵਾ ਬਿਖੇਰਨ ਵਾਲੇ ਹਨ। ਲਗਾਤਾਰ ਹੀ ਹਿੱਟ ਅਤੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਲੈ ਕੇ ਆਉਣ ਵਾਲੇ ਦੇਵ ਖਰੌੜ ਦੀ ਮੂਵੀ ਡੀ.ਐੱਸ.ਪੀ. ਦੇਵ ਦੀ ਫ਼ਾਈਨਲ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। ਜੀ ਹਾਂ ਇਹ ਫ਼ਿਲਮ 5 ਜੁਲਾਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਰਿਲੀਜ਼ ਡੇਟ 2 ਅਗਸਤ ਦੱਸੀ ਜਾ ਰਹੀ ਸੀ ਜਿਸ ਨੂੰ ਬਦਲ ਕੇ ਹੁਣ 5 ਜੁਲਾਈ ਕਰ ਦਿੱਤਾ ਗਿਆ ਹੈ।

 

View this post on Instagram

 

One more action blast ???dsp DEV releasing worldwide 5th july 2019.

A post shared by Dev Kharoud (@dev_kharoud) on

ਡੀ.ਐੱਸ.ਪੀ.ਦੇਵ 'ਚ ਦੇਵ ਖਰੌੜ ਪੁਲਿਸ ਦੀ ਵਰਦੀ 'ਚ ਨਜ਼ਰ ਆਉਣ ਵਾਲੇ ਹਨ ਜਿਹੜੀ ਕਿ ਇੱਕ ਐਕਸ਼ਨ ਡਰਾਮਾ ਫ਼ਿਲਮ ਹੋਣ ਵਾਲੀ ਹੈ। ਇਸ ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਜਗਜੀਤ ਸੰਧੂ ਅਤੇ ਲੱਕੀ ਧਾਲੀਵਾਲ। ਫਿਲਮ ਦੀ ਕਹਾਣੀ ਉਲੀਕੀ ਹੈ ਗੁਰਪ੍ਰੀਤ ਭੁੱਲਰ ਹੋਰਾਂ ਨੇ ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਜਿਹੜੇ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਪਹਿਲਾਂ ਦੇ ਚੁੱਕੇ ਹਨ।

ਹੋਰ ਵੇਖੋ : 'ਦਿਲ ਦੀਆਂ ਗੱਲਾਂ' ਦੇ ਟਰੇਲਰ ਦੀ ਧੱਕ ਜਾਰੀ, ਯੂ ਟਿਊਬ 'ਤੇ ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ

DSP dev dev kharoud new movie release date changed 5th april DSP dev

ਪਿਛਲੇ ਮਹੀਨੇ ਹੀ ਇਸ ਫ਼ਿਲਮ ਦਾ ਸ਼ੂਟ ਸ਼ੁਰੂ ਹੋਇਆ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਬੈਕ ਟੂ ਬੈਕ ਦੇਵ ਖਰੌੜ ਐਕਸ਼ਨ ਨਾਲ ਭਰਪੂਰ ਫ਼ਿਲਮਾਂ ਲੈ ਕੇ ਆ ਰਹੇ ਹਨ। 3 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਬਲੈਕੀਆ ਇੱਕ ਪੀਰੀਅਡ ਡਰਾਮਾ ਫ਼ਿਲਮ ਹੋਵੇਗੀ ਜਿਸ ਦੀ ਉਹਨਾਂ ਦੇ ਪ੍ਰਸ਼ੰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network