ਵੱਡੇ ਜਿਗਰਿਆਂ ਨਾਲ ਹਲਾਤ ਬਦਲਣ ਆ ਰਿਹਾ ਹੈ ਹਿੰਮਤ ਸੰਧੂ ਦੀ ਅਵਾਜ਼ 'ਚ ਡੀ.ਐੱਸ.ਪੀ.ਦੇਵ ਦਾ ਪਹਿਲਾ ਗੀਤ

Written by  Aaseen Khan   |  June 18th 2019 01:48 PM  |  Updated: June 18th 2019 01:49 PM

ਵੱਡੇ ਜਿਗਰਿਆਂ ਨਾਲ ਹਲਾਤ ਬਦਲਣ ਆ ਰਿਹਾ ਹੈ ਹਿੰਮਤ ਸੰਧੂ ਦੀ ਅਵਾਜ਼ 'ਚ ਡੀ.ਐੱਸ.ਪੀ.ਦੇਵ ਦਾ ਪਹਿਲਾ ਗੀਤ

ਦੇਵ ਖਰੌੜ ਜਿਹੜੇ 5 ਜੁਲਾਈ ਨੂੰ ਇੱਕ ਹੋਰ ਐਕਸ਼ਨ ਡਰਾਮਾ ਫ਼ਿਲਮ ਲੈ ਕੇ ਆ ਰਹੇ ਹਨ। ਡੀ.ਐੱਸ.ਪੀ. ਦੇਵ ਜਿਸ ਦੇ ਟਰੇਲਰ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਦਮਦਾਰ ਐਕਸ਼ਨ ਅਤੇ ਅਦਾਕਾਰੀ ਨਾਲ ਭਰਪੂਰ ਇਸ ਫ਼ਿਲਮ ਦਾ ਪਹਿਲਾ ਗੀਤ 19 ਜੂਨ ਯਾਨੀ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫ਼ਿਲਮ ਦੇ ਇਸ ਗੀਤ ਨੂੰ ਨਾਮੀ ਗਾਇਕ ਹਿੰਮਤ ਸੰਧੂ ਨੇ ਅਵਾਜ਼ ਦਿੱਤੀ ਹੈ। ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਗਿੱਲ ਰੌਂਤਾ ਦੇ ਹਨ ਅਤੇ ਮਿਊਜ਼ਿਕ ਲਾਡੀ ਗਿੱਲ ਨੇ ਤਿਆਰ ਕੀਤਾ ਹੈ।ਗਾਣੇ ਦਾ ਛੋਟਾ ਜਿਹਾ ਟੀਜ਼ਰ ਸਾਹਮਣੇ ਆਇਆ ਹੈ ਜਿਸ ਤੋਂ ਜਾਪਦਾ ਹੈ ਕਿ ਇਹ ਗੀਤ ਸ਼ਾਨਦਾਰ ਹੋਣ ਵਾਲਾ ਹੈ।

 

View this post on Instagram

 

First song #waddeJigre from movie #DSPDEV releasing tomorrow

A post shared by Dev Kharoud (@dev_kharoud) on

ਹੋਰ ਵੇਖੋ : ਫ਼ਿਲਮ 'ਮਿੰਦੋ ਤਸੀਲਦਾਰਨੀ' 'ਚ ਗੁਰਲੇਜ਼ ਅਖ਼ਤਰ ਤੇ ਕਰਮਜੀਤ ਅਨਮੋਲ ਦਾ 'ਸੁਰਮਾ' ਗੀਤ ਹੋਇਆ ਰਿਲੀਜ਼

ਮਨਦੀਪ ਸਿੰਘ ਬੈਨੀਪਾਲ ਦੇ ਨਿਰਦੇਸ਼ਨ 'ਚ ਬਣੀ ਇਸ ਮੂਵੀ 'ਚ ਨੈਗੇਟਿਵ ਰੋਲ ਮਾਨਵ ਵਿਜ ਵੱਲੋਂ ਨਿਭਾਇਆ ਗਿਆ ਹੈ। ਲੇਖਕ ਇੰਦਰਪਾਲ ਸਿੰਘ ਵੱਲੋਂ ਲਿਖੀ ਇਸ ਫ਼ਿਲਮ 'ਚ ਦੇਵ ਖਰੌੜ ਅਤੇ ਮਾਨਵ ਵਿਜ ਤੋਂ ਇਲਾਵਾ ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਵੀ ਅਹਿਮ ਰੋਲ ਨਿਭਾ ਰਹੇ ਹਨ। ਫੀਮੇਲ ਲੀਡ ‘ਚ ਮਹਿਰੀਨ ਪੀਰਜ਼ਾਦਾ ਨਜ਼ਰ ਆਉਣਗੇ।

 

View this post on Instagram

 

First song #waddeJigre from movie #DSPDEV releasing on 19th June 2019

A post shared by Dev Kharoud (@dev_kharoud) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network